ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਬੇਹਤਰ ਬਣਾਇਆ ਜਾ ਰਿਹਾ ਹੈ। ਛੋਟੇ-ਵੱਡੇ ਸਾਰੇ ਹਸਪਤਾਲਾਂ ਵਿਚ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬਧ ਕਰਾਉਣ ਲਈ ਕਦਮ ਚੁੱਕੇ ਗਏ ਹਨ।
ਸਾਰੇ ਹਸਪਤਾਲਾਂ ਤੋਂ 2000 ਐਂਬੂਲੈਂਸਾਂ ਨੂੰ ਜੋੜ ਕੇ ਇਕ ਐਪ ਜ਼ਰੀਏ ਇਨ੍ਹਾਂ ਨੂੰ ਕਨੈਕਟ ਕੀਤਾ ਜਾਵੇਗਾ। ਕੋਈ ਵੀ ਵਿਅਕਤੀ ਇਸ ਨਾਲ ਐਂਬੂਲੈਂਸ ਬੁੱਕ ਕਰ ਸਕੇਗਾ। ਐਪ ਤੋਂ ਇਹ ਜਾਣਕਾਰੀ ਮਿਲੇਗੀ ਕਿ ਮਰੀਜ਼ ਦੇ ਨੇੜੇ ਕਿਹੜੇ-ਕਿਹੜੇ ਹਸਪਤਾਲ ਮੌਜੂਦ ਹਨ। ਡਾ. ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਤੈਅ ਕੀਤਾ ਹੈ ਕਿ ਐਕਸੀਡੈਂਟਲ ਕੇਸ ਵਿਚ ਪੰਜਾਬ ਵਾਸੀਆਂ ਨੂੰ ਐਂਬੂਲੈਂਸ ਸੇਵਾ ਤੇ ਐਮਰਜੈਂਸੀ ਸੇਵਾਵਾਂ ਦੇ ਖਰਚੇ ਸਣੇ ਪੂਰੇ ਇਲਾਜ ਦਾ ਖਰਚ ਸਰਕਾਰ ਚੁੱਕੇਗੀ। ਦੂਜੇ ਸੂਬੇ ਦੇ ਲੋਕਾਂ ਦਾ ਇਲਾਜ ਵੀ ਸ਼ੁਰੂਆਤੀ ਤੌਰ ‘ਤੇ ਸਰਕਾਰੀ ਖਰਚ ‘ਤੇ ਹੋਵੇਗਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੜਕ ਦੁਰਘਟਨਾ ਵਿਚ ਜ਼ਖਮੀਆਂ ਨੂੰ ਸਾਧਾਰਨ ਤੌਰ ‘ਤੇ ਪੁਲਿਸ ਹਸਪਤਾਲ ਪਹੁੰਚਾਉਂਦੀ ਹੈ ਪਰ ਆਮ ਲੋਕ ਵੀ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ, ਇਸ ਲਈ ਸੂਬਾ ਸਰਕਾਰ ਨੇ ‘ਫਰਿਸ਼ਤੇ’ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਲੋਕਾਂ ਨੂੰ ਇਨਾਮ ਵਜੋ 2000 ਰੁਪਏ ਦਿੱਤੇ ਜਾਣਗੇ। ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ ਕਿ ਵਾਹਨ ਵਿਚ ਪਸਟ ਏਡ ਕਿੱਟ ਜ਼ਰੂਰ ਰੱਖਣ। ਇਸ ਵਿਚ ਦਰਦ ਦੀਆਂ ਦਵਾਈਆਂ, ਕਾਟਨ, ਡੇਟਾਲ, ਪੱਟੀ ਆਦਿ ਹੋਣਗੀਆਂ।
ਇਹ ਵੀ ਪੜ੍ਹੋ : ਅਯੁੱਧਿਆ : ਰਾਮ ਜਨਮ ਭੂਮੀ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ
ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ। ਇਕ ਬੇਸਿਕ ਤੇ ਦੂਜਾ ਐਡਵਾਂਸ। ਬੇਸਿਕ ਵਿਚ 2 ਡਾਕਟਰਾਂ ਨਾਲ ਇਕ ਹੋਰ ਸਟਾਫ ਦਿੱਤਾ ਜਾਵੇਗਾ। ਐਡਵਾਂਸ ਵਿਚ ਚਾਰ ਡਾਕਟਰਾਂ ਨਾਲ ਹੋਰ ਸਟਾਫ ਉਪਲਬਧ ਰਹੇਗਾ ਤਾਂ ਕਿ ਮਰੀਜ਼ ਨੂੰ ਉਚਿਤ ਇਲਾਜ ਮਿਲ ਸਕੇ। ਇਸ ਲਈ ਲੋੜ ਮੁਤਾਬਕ ਡਾਕਟਰਾਂ ਤੇ ਹੋਰ ਸਟਾਫ ਦੀ ਭਰਤੀ ਵੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: