ਰਾਜਸਥਾਨ ਦੇ ਜੋਧਪੁਰ ਜ਼ਿਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਭਾਰਤ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣੇ ਹੀ ਰਾਹੁਲ ਬਾਬਾ ਵਿਦੇਸ਼ੀ ਟੀ-ਸ਼ਰਟ ਪਾ ਕੇ ਭਾਰਤ ਜੋੜਨ ਨਿਕਲੇ ਹਨ। ਮੈਂ ਉਨ੍ਹਾਂ ਨੂੰ ਅਤੇ ਕਾਂਗਰਸੀਆਂ ਨੂੰ ਉਨ੍ਹਾਂ ਦੇ ਸੰਸਦੀ ਭਾਸ਼ਣ ਦਾ ਇੱਕ ਵਾਕ ਯਾਦ ਦਿਵਾਉਂਦਾ ਹਾਂ ਕਿ ਭਾਰਤ ਇੱਕ ਰਾਸ਼ਟਰ ਹੈ ਹੀ ਨਹੀਂ ਰਾਹੁਲ ਬਾਬਾ, ਤੁਸੀਂ ਕਿਹੜੀ ਕਿਤਾਬ ਵਿਚ ਪੜ੍ਹੇ ਓ।
ਦਰਅਸਲ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੋਧਪੁਰ ਜ਼ਿਲ੍ਹੇ ਦੇ ਰਾਵਣ ਚਬੂਤਰਾ ਮੈਦਾਨ ਵਿੱਚ ਭਾਜਪਾ ਬੂਥ ਵਰਕਰ ਸੰਕਲਪ ਮਹਾਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਇਹ ਉਹ ਕੌਮ ਹੈ ਜਿਸ ਲਈ ਲੱਖਾਂ-ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਵੀ ਬੀਜੇਪੀ ਨੇ ਰਾਹੁਲ ਗਾਂਧੀ ਦੀ ਟੀ-ਸ਼ਰਟ ‘ਤੇ ਨਿਸ਼ਾਨਾ ਵਿੰਨ੍ਹਿਆ। ਦਰਅਸਲ ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਵੇਲੇ ‘ਭਾਰਤ ਜੋੜੋ ਯਾਤਰਾ’ ‘ਤੇ ਹਨ। ਦੌਰੇ ਦੌਰਾਨ ਰਾਹੁਲ ਗਾਂਧੀ ਕੁਰਤੇ-ਪਜਾਮੇ ਦੀ ਬਜਾਏ ਟੀ-ਸ਼ਰਟ ਅਤੇ ਪੈਂਟ ਪਹਿਨੀਂ ਨਜ਼ਰ ਆਏ। ਰਾਹੁਲ ਗਾਂਧੀ ਨੇ ਜੋ ਟੀ-ਸ਼ਰਟ ਪਾਈ ਸੀ, ਉਸ ਦੀ ਕੀਮਤ 41000 ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਬੱਸ ਫਿਰ ਕੀ ਸੀ ਰਾਹੁਲ ਦੀ ਟੀ-ਸ਼ਰਟ ‘ਤੇ ਸਿਆਸਤ ਸ਼ੁਰੂ ਹੋ ਗਈ। ਭਾਜਪਾ ਨੇ ਰਾਹੁਲ ‘ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨੇ ਟਵੀਟ ਕਰਕੇ ਲਿਖਿਆ, ‘ਦੇਖੋ ਭਾਰਤ!’
ਇਹ ਵੀ ਪੜ੍ਹੋ : ਹਾਈਕੋਰਟ ਦਾ ਵੱਡਾ ਫੈਸਲਾ- ‘ਸੁਸਾਈਡ ਨੋਟ ‘ਚ ਨਾਂ ਹੋਣਾ ਕਿਸੇ ਨੂੰ ਦੋਸ਼ੀ ਸਾਬਤ ਕਰਨ ਲਈ ਕਾਫੀ ਨਹੀਂ’
ਜਵਾਬ ‘ਚ ਕਾਂਗਰਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਲਿਖਿਆ, ਓਏ… ਕੀ ਤੁਸੀਂ ਘਬਰਾ ਗਏ ਹੋ? ਭਾਰਤ ਜੋੜੋ ਯਾਤਰਾ ‘ਚ ਇਕੱਠੀ ਹੋਈ ਭੀੜ ਨੂੰ ਦੇਖਦੇ ਹੋਏ। ਮੁੱਦੇ ‘ਤੇ ਗੱਲ ਕਰੋ … ਬੇਰੁਜ਼ਗਾਰੀ ਅਤੇ ਮਹਿੰਗਾਈ ‘ਤੇ ਬੋਲੋ। ਬਾਕੀ ਕੱਪੜਿਆਂ ਦੀ ਗੱਲ ਕਰਨੀ ਹੋਵੇ ਤਾਂ ਮੋਦੀ ਜੀ ਦੇ 10 ਲੱਖ ਦੇ ਸੂਟ ਅਤੇ ਡੇਢ ਲੱਖ ਦੀਆਂ ਐਨਕਾਂ ਤੱਕ ਗੱਲ਼ ਜਾਊ।
ਵੀਡੀਓ ਲਈ ਕਲਿੱਕ ਕਰੋ -: