‘ਵਾਰਿਸ ਪੰਜਾਬ ਦੇ’ ਜਥੇਦਾਰ ਅੰਮ੍ਰਿਤਪਾਲ ਸਿੰਘ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਸਮਤਕ ਹੋਏ। ਆਪਣੇ ਸੁਰੱਖਿਆ ਮੁਲਾਜ਼ਮਾਂ ਤੇ ਹਥਿਆਰਾਂ ਨਾਲ ਗੋਲਡਨ ਟੈਂਪਲ ਪਹੁੰਚੇ ਅੰਮ੍ਰਿਤਪਾਲ ਨੇ ਕਿਹਾ ਕਿ ਗੁਰੂਆਂ ਨੇ ਸਾਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੈ। ਲੋਕਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਅਸੀਂ ਪੁਰਾਣੀ ਰਵਾਇਤ ਫਿਰ ਸ਼ੁਰੂ ਕਰ ਰਹੇ ਹਾਂ।
ਅੰਮ੍ਰਿਤਪਾਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਬਾਰੇ ਕਿਹਾ ਕਿ ਜੇਕਰ ਸਿੱਖਾਂ ਦੀ ਸੁਪਰੀਮ ਕੋਰਟ ਕਿਤੇ ਵੀ ਬੁਲਾਏਗੀ ਤਾਂ ਉਹ ਜ਼ਰੂਰ ਜਾਣਗੇ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਨਹੀਂ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਆਪਣਾ ਪੱਖ ਕਮੇਟੀ ਅੱਗੇ ਪੇਸ਼ ਕਰਨਗੇ। ਉਹ ਸਿਧਾਂਤਕ ਤੌਰ ‘ਤੇ ਗਲਤ ਨਹੀਂ ਹੈ। ਜੇ ਕੋਈ ਉਸਨੂੰ ਸਿਧਾਂਤਕ ਤੌਰ ‘ਤੇ ਗਲਤ ਸਾਬਤ ਕਰਦਾ ਹੈ ਤਾਂ ਉਹ ਝੁਕਣ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੱਖ ਉਹੀ ਰਹੇਗਾ, ਜੋ ਕਹਿੰਦੇ ਆਏ ਹਨ ਉਨ੍ਹਾਂ ਕੋਲ ਇਤਿਹਾਸਕ ਹਵਾਲੇ ਹਨ। ਸੰਤ ਕਰਤਾਰ ਸਿੰਘ ਤੋਂ ਲੈ ਕੇ ਵਰਲਡ ਵਾਰ 2 ਤੱਕ ਜੋ ਵੀ ਹੋਇਆ, ਉਨ੍ਹਾਂ ਦਾ ਹਵਾਲਾ ਉਨ੍ਹਾਂ ਕੋਲ ਹੈ। ਇਸ ਲਈ ਅਸੀਂ ਆਪਣਾ ਪੱਖ ਰੱਖਾਂਗੇ ਤੇ ਉਹ ਆਪਣਾ।
ਸ੍ਰੀ ਹਰਿਮੰਦਰ ਸਾਹਿਬ ਵਿਚ ਹਥਿਆਰ ਲੈ ਕੇ ਪਹੁੰਚਣ ਦੇ ਸਵਾਲ ‘ਤੇ ਅੰਮ੍ਰਿਤਪਾਲ ਨੇ ਕਿਹਾ ਕਿ ਗੁਰੂਆਂ ਨੇ ਮੀਰੀ-ਪੀਰੀ ਦਾ ਸਿਧਾਂਤ ਦਿੱਤਾ। ਸਿੱਖਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਰਵਾਇਤ ਵੱਲ ਵਾਪਸ ਆ ਰਹੇ ਹਾਂ ਜਿਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਿੱਖ ਧਰਮ ਵੱਖ ਹੈ। ਇਹੀ ਮੁਸ਼ਕਲ ਹੈ ਕਿ ਲੋਕ ਸਾਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਸੇ ਵਿਚ ਮੁਸ਼ਕਿਲ ਆਉਂਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਫਿਰ ਹੋਈ ਗੋਲੀਬਾਰੀ, 20 ਸਾਲਾਂ ਨੌਜਵਾਨ ਦੇ ਲੱਤ ‘ਚ ਲੱਗੀ, ਹਸਪਤਾਲ ‘ਚ ਭਰਤੀ
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਭਗਵਾਨ ਨੇ ਸਾਹ ਲਿਖੇ ਹਨ, ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ। ਇਸ ਦੀ ਫਿਕਰ ਗੁਰੂਆਂ ਨੂੰ ਵਧ ਹੈ। ਜੋ ਏਜੰਸੀਆਂ ਜਾਨ ਦਾ ਖਤਰਾ ਹੋਣ ਦਾ ਬੋਲ ਰਹੀ ਹੈ, ਉਨ੍ਹਾਂ ਦਾ ਸਭ ਤੋਂ ਵੱਧ ਖਤਰਾ ਹੈ।
ਵੀਡੀਓ ਲਈ ਕਲਿੱਕ ਕਰੋ -: