ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਹਟਾਉਣ ਲਈ ਇਕੱਠੇ ਹੋਏ ਕੌਂਸਲਰਾਂ ਨੇ ਸੋਮਵਾਰ ਨੂੰ ਨਿਗਮ ‘ਚ ਖੂਬ ਹੰਗਾਮਾ ਕੀਤਾ। ਕੌਂਸਲਰਾਂ ਨੇ ਸਰਬ ਸੰਮਤੀ ਨਾਲ ਮੀਟਿੰਗ ਕੀਤੀ ਤੇ ਕਰਮਜੀਤ ਸਿੰਘ ਮਿੰਟੂ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੂੰ ਮੇਅਰ ਬਣਾ ਦਿੱਤਾ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਇਸ ਮੀਟਿੰਗ ਨੂੰ ਗੈਰ-ਸੰਵਿਧਾਨਕ ਦੱਸਿਆ ਹੈ।
ਮੀਟਿੰਗ ਵਿਚ ਸਾਰੇ ਕੌਂਸਲਰ ਪੁੱਜੇ ਤੇ ਉਨ੍ਹਾਂ ਨੇ ਨਗਰ ਨਿਗਮ ਦੇ ਬਾਹਰ ਹੰਗਾਮਾ ਕੀਤਾ। ਉਨ੍ਹਾਂ ਨੂੰ ਰੋਕਮ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਕੌਂਸਲਰਾਂ ਨੇ ਨਿਗਮ ਦੇ ਅੰਦਰ ਜਾ ਕੇ ਕਮਿਸ਼ਨਰ ਸੰਦੀਪ ਰਿਸ਼ੀ ਸਾਹਮਣੇ ਸਪੀਚ ਦਿੱਤੀ ਤੇ ਸਹਿਮਤੀ ਨਾਲ ਰਮਨ ਬਖਸ਼ੀ ਨੂੰ ਮੇਅਰ ਬਣਾ ਦਿੱਤਾ। ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਮੇਅਰ ਰਿੰਟੂ ਨੇ ਝੂਠੇ ਸਾਈਨ ਦਿਖਾ ਕੇ ਮੀਟਿੰਗ ਕੈਂਸਲ ਕੀਤੀ। ਸਾਈਨ ਕਰਨ ਵਾਲਾ ਕੋਈ ਕੌਂਸਲਰ ਉਨ੍ਹਾਂ ਨਾਲ ਨਹੀਂ ਹੈ। ਮੀਟਿੰਗ ਵਿਚ ਰਮਨ ਬਖਸ਼ੀ ਨੇ ਕਿਹਾ ਕਿ ਜੋ ਸਪੈਸ਼ਲ ਮੀਟਿੰਗ ਬੁਲਾਈ ਗਈ ਹੈ ਉਸ ਨੂੰ ਕੈਂਸਲ ਨਹੀਂ ਕੀਤਾ ਜਾ ਸਕਦਾ, ਇਸ ਲਈ ਮੇਅਰ ਰਿੰਟੂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਕੌਂਸਲਰਾਂ ਨੇ ਕਿਹਾ ਕਿ ਰਿੰਟੂ ਨੇ ਮੁੱਖ ਮੰਤਰੀ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਾਰੇ ਸਿਆਸਤਦਾਨਾਂ ਨੂੰ ਚੋਰ ਕਿਹਾ ਸੀ। ਇਸ ਲਈ 56 ਕੌਂਸਲਰਾਂ ਦੀ ਸਹਿਮਤੀ ਨਾਲ ਬੇਭਰੋਸਗੀ ਮਤਾ ਪਾਸ ਕੀਤਾ ਤੇ ਮੇਅਰ ਰਿੰਟੂ ਨੂੰ ਹਟਾ ਦਿੱਤਾ ਗਿਆ। ਦੂਜੇ ਪਾਸੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਮੀਟਿੰਗ ਗੈਰ-ਸੰਵਿਧਾਨਕ ਹੈ। ਨਵੇਂ ਸਿਰੇ ਤੋਂ ਮੀਟਿੰਗ ਸਿਰਫ ਮੇਅਰ ਹੀ ਬੁਲਾ ਸਕਦਾ ਹੈ।