ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਨੇ ਦੋ ਨਕਲੀ ਪੁਲਿਸ ਵਾਲਿਆਂ ਨੂੰ ਫੜਿਆ ਹੈ। ਦੋਵੇਂ ਸਕੇ ਭਰਾ ਹਨ ਅਤੇ ਇਕ ਦੁਕਾਨਦਾਰ ਨੂੰ ਧਮਕਾ ਕੇ ਪੈਸੇ ਵਸੂਲਣ ਲਈ ਆਇਆ ਸੀ ਪਰ ਦੁਕਾਨਦਾਰ ਨੇ ਉਨ੍ਹਾਂ ਤੋਂ ਪਹਿਲਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਿਸ ਦੇ ਚੱਲਦੇ ਦੋਵੇਂ ਭਰਾ ਸਲਾਖਾਂ ਦੇ ਪਿੱਛੇ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਤਰਨਤਾਰਨ ਦੇ ਰਹਿਣ ਵਾਲੇ ਪ੍ਰਿਥਵੀ ਤੇ ਯੁਵਰਾਜ ਵਜੋਂ ਹੋਈ ਹੈ।
ਥਾਣਾ ਡੀ-ਡਵੀਜ਼ਨ ਦੇ ਐੱਸਐੱਚਓ ਰੋਬਿਨ ਹੰਸ ਨੇ ਜਾਣਕਾਰੀ ਦਿੱਤੀ ਕਿ ਅੰਕਿਤ ਨਾਂ ਦੇ ਨੌਜਵਾਨ ਨੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ।ਅੰਕਿਤ ਮੋਬਾਈਲਾਂ ਨੂੰ ਵੇਚਣ ਤੇ ਖਰੀਦਣ ਦਾ ਕੰਮ ਕਰਦਾ ਹੈ। ਅੰਕਿਤ ਨੇ ਜਾਣਕਾਰੀ ਦਿੱਤੀ ਕਿ ਕੁਝ ਦਿਨ ਪਹਿਲਾਂ ਦੋਵੇਂ ਦੋਸ਼ੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਖੁਦ ਨੂੰ ਤਰਨਤਾਰਨ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਦੱਸਦੇ ਹੋਏ ਧਮਕਾਉਣ ਲੱਗੇ। ਗਲਤ ਕੰਮ ਕਰਨ ਦੀਆਂ ਧਮਕੀਆਂ ਦੇ ਕੇ ਦੋਵਾਂ ਨੇ ਅੰਕਿਤ ਤੋਂ 90,000 ਰੁਪਏ ਠੱਗ ਲਏ। ਨਾਲ ਹੀ ਉੁਨ੍ਹਾਂ ਨੇ ਅੰਕਿਤ ਤੋਂ 50,000 ਰੁਪਏ ਦੀ ਹੋਰ ਮੰਗ ਕਰ ਦਿੱਤੀ।
ਰੋਬਿਨ ਹੰਸ ਨੇ ਦੱਸਿਆ ਕਿ ਦੋਸ਼ੀਆਂ ਨੇ ਜਦੋਂ ਅੰਕਿਤ ਤੋਂ ਦੁਬਾਰਾ ਪੈਸੇ ਮੰਗੇ ਤਾਂ ਉਸ ਨੇ ਪੁਲਿਸ ਨਾਲ ਸੰਪਰਕ ਕੀਤਾ। ਇਸ ਦੇ ਬਾਅਦ ਟ੍ਰੈਪ ਵਿਛਾਇਆ ਗਿਆ। ਜਿਵੇਂ ਹੀ ਦੋਵੇਂ ਦੋਸ਼ੀ ਪੈਸੇ ਲੈਣ ਲਈ ਪਹੁੰਚੇ ਦੋਵਾਂ ਨੂੰ ਫੜ ਲਿਆ ਗਿਆ। ਫਿਲਹਾਲ ਦੋਵਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਸਕੇ ਭਰਾ ਹਨ। ਵੱਡੇ ਦਾ ਨਾਂ ਪ੍ਰਿਥਵੀ ਤੇ ਛੋਟੇ ਦਾ ਨਾਂ ਯੁਵਰਾਜ ਹੈ। ਪ੍ਰਿਥਵੀ ਆਣੇ ਆਪ ਨੂੰ ਤਰਨਤਾਰਨ ਪੁਲਿਸ ਦਾ ਸਬ-ਇੰਸਪੈਕਟਰ ਦੱਸਦਾ ਸੀ ਜਦੋਂ ਕਿ ਛੋਟਾ ਯੁਵਰਾਜ ਆਪਣੀ ਪਛਾਣ ਕਾਂਸਟੇਬਲ ਵਜੋਂ ਕਰਦਾ ਸੀ। ਫਿਲਹਾਲ ਦੋਵਾਂ ਤੋਂ ਪੁੱਛਗਿਛ ਜਾਰੀ ਹੈ। ਦੋਵਾਂ ਨੂੰ ਅੱਜ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: