ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰੇਦਸ਼ ‘ਤੇ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜਾਰੀ ਜੰਗ ਵਿਚ ਸਰਹੱਦ ਪਾਰ ਤਸਕਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ ਨੇ 10 ਕਿਲੋ ਹੈਰੋਇਨ ਤੇ ਇਕ ਡ੍ਰੋਨ ਦੀ ਬਰਾਮਦਗੀ ਨਾਲ ਦੋ ਡੱਰਗ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਖਿਲਾਫ ਵੱਡੀ ਸਫਲਤਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪਿਛਲੇ 3 ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ : ‘ਬਿਨਾਂ ਚਾਰਜ ਕੈਂਸਲ ਤੇ ਰਿਸ਼ੈਡਿਊਲ ਕਰੋ ਫਲਾਈਟ’, Air India ਨੇ ਸ਼ੁਰੂ ਕੀਤੀ ‘FogCare’ ਸਰਵਿਸ
DGP ਗੌਰਵ ਯਾਦਵ ਨੇ ਕਿਹਾ ਕਿ ਐੱਸਐੱਸਪੀ ਸਵਪਨ ਸ਼ਰਮਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਸ ਡਰੱਗ ਤਸਕਰੀ ਦਾ ਸਫਲਤਾਪੂਰਵਕ ਭੰਡਾਫੋੜ ਕੀਤਾ ਹੈ ਜੋ ਡ੍ਰੋਨ ਦਾ ਇਸਤੇਮਾਲ ਕਰਕੇ ਸਰਹੱਦ ਪਾਰੋਂ ਆਯਾਤ ਕਰਕੇ ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਸਣੇ ਸੂਬਿਆਂ ਵਿਚ ਤਸਕਰੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਤਸਕਰਾਂ ਕੋਲੋਂ ਇਕ ਡ੍ਰੋਨ ਵੀ ਬਰਾਮਦ ਕੀਤਾ ਗਿਆ ਹੈ। ਇਹ ਇਕ ਡੀਜੇਆਈ ਲੜੀ ਦਾ ਡ੍ਰੋਨ ਹੈ ਜਿਸ ਦੀ ਕੀਮਤ 20 ਲੱਖ ਰੁਪਏ ਹੈ ਜਿਸ ਵਿਚ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਬੈਕਅੱਪ ਤੇ ਇੰਫ੍ਰਾਰੈਡ ਆਧਾਰਿਤ ਨਾਈਟ ਵਿਜਨ ਕੈਮਰਾ ਸਣੇ ਹਾਈਟੈੱਕ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਕਿਹਾ ਕਿ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਬਰਾਮਦ ਕੀਤਾ ਗਿਆ ਇਹ ਪੰਜਵਾਂ ਅਜਿਹਾ ਡ੍ਰੋਨ ਹੈ।
ਵੀਡੀਓ ਲਈ ਕਲਿੱਕ ਕਰੋ -: