ਪੰਜਾਬ ਪੁਲਿਸ ਆਏ ਦਿਨ ਸੂਬੇ ਵਿਚ ਨਸ਼ੇ ਤੇ ਇਸ ਨਾਲ ਸਬੰਧਤ ਰੈਕੇਟਸ ਦਾ ਪਰਦਾਫਾਸ਼ ਕਰ ਰਹੀ ਹੈ। ਨਸ਼ੇ ਖਿਲਾਫ ਚਲਾਏ ਗਏ ਇਸ ਮੁਹਿੰਮ ਦੇ ਮੱਦੇਨਜ਼ਰ ਹੁਣ ਅੰਮ੍ਰਿਤਸਰ ਐੱਸਟੀਐੱਫ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਪੁਲਿਸ ਨੇ ਜੇਲ੍ਹ ਅੰਦਰ ਬੈਠੇ ਜੰਮੂ ਕਸ਼ਮੀਰ ਤੋਂ ਪੰਜਾਬ ਵਿਚ ਨਸ਼ਾ ਤਸਕਰੀ ਕਰਨ ਵਾਲੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਨੇ 5 ਕਿਲੋ 500 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਬਾਰਡਰ ਰੇਂਜ ਦੇ ਸਹਾਇਕ ਪੁਲਿਸ ਇੰਸਪੈਕਟਰ ਜਨਰਲ ਰਛਪਾਲ ਸਿੰਘ ਨੇ ਦੱਸਿਆ ਕਿ ਨਵਤੇਜ ਸਿੰਘ, ਜਗਮੀਤ ਸਿੰਘ ਅਤੇ ਜਗਦੀਪ ਸਿੰਘ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹਨ ਅਤੇ ਆਪਣੇ ਸਾਥੀਆਂ ਨਾਲ ਜੇਲ੍ਹ ਅੰਦਰ ਹੈਰੋਇਨ ਦਾ ਕਾਰੋਬਾਰ ਕਰ ਰਹੇ ਸਨ। ਨਵਤੇਜ ਸਿੰਘ ‘ਤੇ ਪਹਿਲਾਂ ਵੀ ਕਈ ਨਸ਼ੇ ਦੀ ਤਸਕਰੀ ਤੇ ਹੋਰ ਮਾਮਲੇ ਦਰਜ ਹਨ।
ਇਸਦੇ ਨਾਲ ਹੀ ਉਨ੍ਹਾਂ ਦਸਿਆ ਕਿ ਮੁੱਢਲੀ ਤਫਦੀਸ਼ ‘ਚ ਸਾਹਮਣੇ ਆਇਆ ਹੈ ਕਿ ਉਕਤ ਨਵਤੇਜ ਸਿੰਘ ਜੇਲ੍ਹ ਵਿਚ ਬੰਦ ਜਗਦੀਪ ਸਿੰਘ ਉਰਫ਼ ਜੱਗੂ ਦਾ ਪੁਰਾਣਾ ਸਾਥੀ ਹੈ ਜੋ ਕਿ ਉਸਦੇ ਜੇਲ੍ਹ ਜਾਣ ਤੋਂ ਬਾਅਦ ਵੀ ਉਸਦੇ ਲਿੰਕ ‘ਚ ਸੀ ਤੇ ਹੈਰੋਇਨ ਤਸਕਰੀ ‘ਚ ਮਦਦ ਕਰਦਾ ਰਿਹਾ ਹੈ।
ਜਿਸਦੇ ਬਾਅਦ ਪੁਲਿਸ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਦੇ ਤਹਿਤ ਨਵਤੇਜ ਸਿੰਘ ਅਤੇ ਜਗਮੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 500 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਬਰਾਮਦ ਕੀਤਾ ਹੈ। ਉਕਤ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: