ਪਠਾਨਕੋਟ ਦੇ ਪਿੰਡ ਗੱਜੂ ਵਿਚ ਅੱਜ ਸ਼ਾਮ ਇਕ ਵਿਅਕਤੀ ਨੂੰ ਏਅਰਕ੍ਰਾਫਟ ਬੁਲੇਟ ਮਿਲਿਆ ਹੈ। ਲੱਕੜੀ ਕੱਟ ਰਹੇ ਵਿਅਕਤੀ ਦੀ ਨਜ਼ਰ ਜਿਵੇਂ ਹੀ ਉਸ ‘ਤੇ ਪਈ ਤਾਂ ਪਹਿਲਾਂ ਉਹ ਉਸ ਨੂੰ ਚੁੱਕਕੇ ਆਪਣੇ ਘਰ ਲੈ ਆਇਆ ਪਰ ਜਦੋਂ ਗੁਆਂਢੀਆਂ ਤੇ ਪਿੰਡ ਦੇ ਲੋਕਾਂ ਨੇ ਇਸ ਤਿੱਖੀ ਚੀਜ਼ ਨੂੰ ਦੇਖਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਤਾਰਾਗੜ੍ਹ ਪੁਲਿਸ ਨੇ ਫੌਜ ਨੂੰ ਇਸ ਸਬੰਧੀ ਸੂਚਿਤ ਕੀਤਾ। ਕਲ ਫੌਜ ਦੀ ਟੀਮ ਇਸ ਦੀ ਜਾਂਚ ਕਰਨ ਆਏਗੀ। ਦੱਸਿਆ ਜਾ ਰਿਹਾ ਹੈ ਕਿ ਇਹ ਬੁਲੇਟ ਲਗਭਗ 50 ਸਾਲ ਪੁਰਾਣਾ ਹੈ। ਭਾਰਤ ਤੇ ਪਾਕਿਸਤਾਨ ਵਿਚ 1971 ਦੇ ਯੁੱਧ ਵਿਚ ਇਸ ਦਾ ਇਸਤੇਮਾਲ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
51 ਸਾਲਾ ਮਦਨ ਗੋਪਾਲ ਵਾਸੀ ਪੁਰਾਣਾ ਤਾਰਾਗੜ੍ਹ ਨੇ ਦੱਸਿਆ ਕਿ ਐਤਵਾਰ ਨੂੰ ਪਿੰਡ ਗੱਜੂ ‘ਚ ਘਰ ਦਾ ਖਾਣਾ ਬਣਾਉਣ ਲਈ ਲੱਕੜੀਆਂ ਕੱਟਣ ਗਿਆ ਸੀ ਜਿਵੇਂ ਹੀ ਉਹ ਉਥੋਂ ਲੰਘਣ ਵਾਲੇ ਨਾਲੇ ਕੋਲ ਪਹੁੰਚਿਆ ਤਾਂ ਉਸ ਨੇ ਨਾਲੇ ਦੇ ਇਕ ਪਾਸੇ ਇਹ ਤਿੱਖੀ ਚੀਜ਼ ਕੀਤੀ ਤਾਂ ਉਸ ਨੂੰ ਚੁੱਕ ਕੇ ਘਰ ਲੈ ਆਇਆ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਇਹ ਚੀਜ਼ ਕੋਈ ਹਥਿਆਰ ਹੋ ਸਕਦੀ ਹੈ। ਉਸ ਨੇ ਤਤਕਾਲ ਇਸ ਦੀ ਸੂਚਨਾ ਤਾਰਾਗੜ੍ਹ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬੁਲੇਟ ਨੂੰ ਕਬਜ਼ੇ ਵਿਚ ਲਿਆ ਹੈ।