ਲੱਦਾਖ ਦੇ ਤੁਰਤਕ ਸੈਕਟਰ ਵਿਚ ਫੌਜ ਦੀ ਗੱਡੀ ਸ਼ਿਓਕ ਨਦੀ ਵਿਚ ਡਿੱਗ ਗਈ। ਹਾਦਸੇ ‘ਚ 7 ਜਵਾਨ ਸ਼ਹੀਦ ਹੋ ਗਏ ਤੇ ਕਈ ਜਵਾਨ ਜ਼ਖਮੀ ਹੋ ਗਏ। ਇੰਡੀਅਨ ਆਰਮੀ ਮੁਤਾਬਕ 26 ਫੌਜੀਆਂ ਦੀ ਟੁਕੜੀ ਪਰਤਾਪੁਰ ਤੋਂ ਹਨੀਫ ਸਬ-ਸੈਕਟਰ ਦੇ ਫਾਰਵਰਡ ਪੋਸਟ ‘ਤੇ ਜਾ ਰਹੀ ਸੀ।
ਸਵੇਰੇ ਲਗਭਗ 9 ਵਜੇ ਥੋਇਸੇ ਤੋਂ ਲਗਭਗ 25 ਕਿਲੋਮੀਟਰ ਦੂਰ ਵਾਹਨ ਫਿਸਲ ਕੇ ਸ਼ਿਓਕ ਨਦੀ ਵਿਚ ਜਾ ਡਿੱਗੀ। ਜ਼ਖਮੀ 26 ਫੌਜੀਆਂ ਨੂੰ ਇਥੋਂ ਕੱਢ ਕੇ ਆਰਮੀ ਫੀਲਡ ਹਸਪਤਾਲ ਲਿਜਾਂਦਾ ਗਿਆ ਜਿਥੇ ਗੰਭੀਰ ਸੱਟਾਂ ਦੀ ਵਜ੍ਹਾ ਨਾਲ 7 ਫੌਜੀਆਂ ਦੀ ਮੌਤ ਹੋ ਗਈ। ਲੇਹ ਤੋਂ ਪਰਤਾਪੁਰ ਲਈ ਫੌਜ ਦੀ ਸਰਜੀਕਲ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਗੰਭੀਰ ਜ਼ਖਮੀਆਂ ਨੂੰ ਫੌਜ ਦੀ ਮਦਦ ਨਾਲ ਵੈਸਟਰਨ ਕਮਾਨ ਦੇ ਹਸਪਤਾਲ ਭੇਜਿਆ ਜਾ ਰਿਹਾ ਹੈ। ਫਾਇਰ ਐਂਡ ਫਿਊਰੀ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਅਨੰਦਿਆ ਸੇਨਗੁਪਤਾ ਨੇ ਸਿਆਚਨ ਹਸਪਤਾਲ ਦਾ ਦੌਰਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਲੇਹ ਤੋਂ ਪਰਤਾਪੁਰ ਲਈ ਫੌਜ ਦੀਆਂ ਸਰਜੀਕਲ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਭਾਰਤੀ ਫੌਜ ਨੇ ਕਿਹਾ ਕਿ ਹਾਦਸੇ ਵਿਚ ਜ਼ਖਮੀ ਸਾਰੇ ਜਵਾਨਾਂ ਨੂੰ ਸਰਵਉਤਮ ਚਕਿਤਸਾ ਮਦਦ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਹਾਦਸੇ ਵਿਚ ਜ਼ਖਮੀ ਜਵਾਨ ਜਲਦ ਸਿਹਤਮੰਦ ਹੋ ਸਕਣ।