ਅੰਮ੍ਰਿਤਸਰ ਸਿਟੀ ਦੇ ਪੌਸ਼ ਇਲਾਕੇ ਰਣਜੀਤ ਐਵੇਨਿਊ ਵਿਚ ਪੁਲਿਸ ਨੇ ਇਕ ਗ੍ਰੇਨੇਡ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬੰਬ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਘਰ ਦੇ ਬਾਹਰ ਖੜ੍ਹੀ ਉਸ ਦੀ ਗੱਡੀ ਦੇ ਹੇਠਾਂ ਲੱਗਾ ਮਿਲਿਆ। ਸਵੇਰੇ ਕਾਰ ਧੋਣ ਆਏ ਨੌਜਵਾਨਾਂ ਨੇ ਗੱਡੀ ਦੇ ਟਾਇਰ ਕੋਲ ਤਾਰ ਦੇਖ ਕੇ ਸਬ-ਇੰਸਪੈਕਟਰ ਨੂੰ ਇਸ ਦੀ ਸੂਚਨਾ ਦਿੱਤੀ। ਘਟਨਾ ਦੀ ਸੀਸੀਟੀਵੀ ਫੁਜੇਟ ਸਾਹਮਣੇ ਆਈ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ।
ਮਾਮਲਾ ਅੰਮ੍ਰਿਤਸਰ ਦੀ ਪੌਸ਼ ਕਾਲੋਨੀ ਰਣਜੀਤ ਐਵੇਨਿਊ ਸੀ ਬਲਾਕ ਦੀ ਹੈ। ਇਥੇ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵਿਚ ਤਾਇਨਾਤ ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਬੰਬ ਮਿਲਿਆ। ਦਿਲਬਾਗ ਸਿੰਘ ਦੀਆਂ ਗੱਡੀਆਂ ਧੋਣ ਦੋ ਨੌਜਵਾਨ ਰੋਜ਼ ਆਉਂਦੇ ਹਨ। ਅੱਜ ਵੀ ਮੰਗਾ ਤੇ ਉਸ ਦਾ ਸਾਥੀ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜ੍ਹੀਆਂ ਉਨ੍ਹਾਂ ਦੀਆਂ ਗੱਡੀਆਂ ਸਾਫ ਕਰ ਰਹੇ ਸਨ। ਇਸੇ ਦੌਰਾਨ ਦੋਵਾਂ ਨੇ ਗੱਡੀ ਦੇ ਪਿਛਲੇ ਪਹੀਏ ਹੇਠਾਂ ਡੱਬਾਨੁਮਾ ਚੀਜ਼ ਪਈ ਦੇਖ ਕੇ ਇਸ ਦੀ ਜਾਣਕਾਰੀ ਦਿਲਬਾਗ ਸਿੰਘ ਨੂੰ ਦਿੱਤੀ। ਦਿਲਬਾਗ ਸਿੰਘ ਜਦੋਂ ਗੱਡੀ ਕੋਲ ਪਹੁੰਚੇ ਤਾਂ ਉਥੇ ਡੇਟੋਨੇਟਰ ਲੱਗਾ ਦੇਖ ਕੇ ਹੈਰਾਨ ਰਹਿ ਗਏ ਤੇ ਇਸ ਦੀ ਸੂਚਨਾ ਵਿਭਾਗੀ ਅਧਿਕਾਰੀਆਂ ਨੂੰ ਦਿੱਤੀ।
ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਬਹੁਤ ਸਾਵਧਾਨੀ ਨਾਲ ਕਾਰ ਦੇ ਹੇਠੋਂ ਬੰਬ ਨੂੰ ਜਾਂਚ ਲਈ ਭੇਜ ਦਿੱਤਾ ਗਿਆ। ਪੁਲਿਸ ਨੂੰ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮਿਲੀ ਹੈ ਜਿਸ ਵਿਚ ਦੋ ਨੌਜਵਾਨ ਗੱਡੀ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਇਹ ਦੋਵੇਂ ਨੌਜਵਾਨ ਬਾਈਕ ‘ਤੇ ਉਥੇ ਪਹੁੰਚੇ ਤੇ ਬੰਬ ਲਗਾਉਣ ਦੇ ਬਾਅਦ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਵਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹ ੀਹੈ।
ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ਦੇ ਹੇਠਾਂ ਲੱਗਾ ਬੰਬ ਉਸੇ ਤਰ੍ਹਾਂ ਦਾ ਹੈ ਜਿਵੇਂ ਕੁਝ ਦਿਨ ਪਹਿਲਾਂ ਤਰਨਤਾਰਨ ਤੋਂ ਮਿਲਿਆ ਸੀ। ਉਸ ਬੰਬ ਨੂੰ ਵੀ ਆਰਡੀਐਕਸ ਨਾਲ ਤਿਆਰ ਕੀਤਾ ਗਿਆ ਸੀ। ਦਿਲਬਾਗ ਸਿੰਘ ਨੇ ਕਿਹਾ ਕਿ ਦੋਵੇਂ ਸ਼ੱਕੀ ਨੌਜਵਾਨ ਬੰਬ ਨੂੰ ਚੰਗੀ ਤਰ੍ਹਾਂ ਗੱਡੀ ਹੇਠਾਂ ਫਿਟ ਨਹੀਂ ਕਰ ਸਕੇ ਤੇ ਉਹ ਜ਼ਮੀਨ ਹੇਠਾਂ ਡਿੱਗ ਗਿਆ ਜਿਸ ਨੂੰ ਮੰਗਾ ਤੇ ਉਸ ਦੇ ਸਾਥੀ ਨੇ ਦੇਖ ਲਿਆ। ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਸਮਤ ਚੰਗੀ ਸੀ ਨਹੀਂ ਤਾਂ ਗੱਡੀ ਚਲਾਉਂਦੇ ਹੋਏ ਬੰਬ ਫਟ ਸਕਦਾ ਸੀ।
ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿਚ ਅੱਤਵਾਦ ਸਮੇਂ ਕਾਫੀਕੰਮ ਕੀਤਾ। ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਨੇ ਅੱਜ ਤੱਕ ਇਸ ਬਾਰੇ ਆਪਣੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ। ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੂੰ ਇਕ ਸਿੱਖ ਕੱਟੜਪੰਥੀ ਸੰਗਠਨ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: