ਅਫਗਾਨਿਸਤਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਾਬੁਲ ਦੇ ਇਕ ਹੋਟਲ ਵਿਚ ਇਸ ਸਮੇਂ ਜ਼ਬਰਦਸਤ ਫਾਇਰਿੰਗ ਚੱਲ ਰਹੀ ਹੈ। ਹਮਲੇ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 18 ਲੋਕ ਜ਼ਖਮੀ ਹੋਏ ਹਨ। ਹਮਲੇ ਦੀ ਜਵਾਬੀ ਕਾਰਵਾਈ ਵਿਚ ਸੁਰੱਖਿਆ ਬਲਾਂ ਨੇ 3 ਹਮਲਾਵਰਾਂ ਨੂੰ ਢੇਰੀ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਹੋਟਲ ਅੰਦਰ ਹਥਿਆਰਬੰਦ ਹਮਲਾਵਰ ਵੜੇ ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾ ਹੋਟਲ ਵਿਚ ਠਹਿਰੇ ਵਿਦੇਸ਼ੀਆਂ ‘ਤੇ ਕੀਤਾ ਗਿਆ। ਹੋਟਲ ਦੇ ਇਕ ਹਿੱਸੇ ਵਿਚ ਬਲਾਸਟ ਦੇ ਬਾਅਦ ਅੱਗ ਲੱਗ ਗਈ। ਇਹ ਜ਼ੋਰਦਾਰ ਧਮਾਕਾ ਚੀਨੀ ਲੋਕਾਂ ਵਿਚ ਲੋਕਪ੍ਰਿਯ ਗੈਸਟ ਹਾਊਸ ਦੇ ਕੋਲ ਹੋਇਆ ਹੈ। ਖਬਰ ਹੈ ਕਿ ਕੁਝ ਲੋਕ ਇਸ ਹੋਟਲ ਵਿਚ ਵੜ ਗਏ ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।
ਕਾਬੁਲ ਦੇ ਸ਼ਾਹਰ-ਏ-ਨੌ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਕ ਧਮਾਕਾ ਸੁਣਾਈ ਦਿੱਤਾ ਤੇ ਨਾਲ ਹੀ ਗੋਲੀਬਾਰੀ ਦੀਆਂ ਵੀ ਆਵਾਜ਼ਾਂ ਆਈਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿਚ ਪੁਲਿਸ ਤੇ ਸਕਿਓਰਿਟੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਚੀਨ ਦੇ ਗੈਸਟ ਹਾਊਸ ਵਿਚ ਤੇਜ਼ ਧਮਾਕਾ ਤੇ ਫਾਇਰਿੰਗ ਦੀ ਆਵਾਜ਼ ਸੁਣਾਈ ਦਿੱਤੀ।
ਇਹ ਵੀ ਪੜ੍ਹੋ : ਮਾਨ ਮੰਤਰੀ ਮੰਡਲ ਵੱਲੋਂ ਆਉਣ ਵਾਲੇ 4 ਸਾਲਾਂ ‘ਚ 8400 ਪੁਲਿਸ ਮੁਲਾਜ਼ਮਾਂ ਦੀ ਭਰਤੀ ਨੂੰ ਮਿਲੀ ਮਨਜ਼ੂਰੀ
ਦੱਸ ਦੇਈਏ ਕਿ ਤਾਲਿਬਾਨ ਦੀ ਸੱਤਾ ਵਿਚ ਵਾਪਸੀ ਦੇ ਬਾਅਦ ਵੱਡੀ ਗਿਣਤੀ ਵਿਚ ਚੀਨੀ ਵਪਾਰੀ ਅਫਗਾਨਿਸਤਾਨ ਦਾ ਦੌਰਾ ਕਰ ਰਹੇ ਹਨ। ਬੀਜਿੰਗ ਨੇ ਤਾਲਿਬਾਨ ਸ਼ਾਸਨ ਨੂੰ ਅਧਿਕਾਰਕ ਤੌਰ ‘ਤੇ ਮਾਨਤਾ ਨਹੀਂ ਦਿੱਤੀ ਹੈ ।
ਵੀਡੀਓ ਲਈ ਕਲਿੱਕ ਕਰੋ -: