ਦਿੱਲੀ ਦੇ ਉੱਤਮ ਨਗਰ ਥਾਣੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਿੱਜੀ ਸਕੱਤਰ ਖਿਲਾਫ ਬਲਾਤਕਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ 72 ਸਾਲ ਦੇ ਪੀਪੀ ਮਾਧਵਨ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ 26 ਜਨਵਰੀ ਨੂੰ ਮਾਮਲੇ ਵਿਚ ਐੱਫਆਈਆ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 26 ਸਾਲ ਦੀ ਕੁੜੀ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਨੌਕਰੀ ਤੇ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕੀਤਾ ਗਿਆ। ਮਾਧਵਨ ਖਿਲਾਫ ਧਾਰਾ 506 ਤੇ 376 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤਾ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕੀਤਾ ਗਿਆ ਤੇ ਮਾਮਲੇ ਦੀ ਸ਼ਿਕਾਇਤ ਕਰਨ ‘ਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਸ਼ਿਕਾਇਤ ਮੁਤਾਬਕ ਮਾਧਵਨ ‘ਤੇ ਵਿਆਹ ਤੇ ਨੌਕਰੀ ਦਾ ਝਾਂਸਾ ਦੇ ਕੇ ਇਕ ਮਹਿਲਾ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ। ਮਹਿਲਾ ਦੇ ਪਤੀ ਜਿਨ੍ਹਾਂ ਦੀ ਸਾਲ 2020 ਵਿਚ ਮੌਤ ਹੋ ਗਈ ਸੀ। ਦਿੱਲੀ ਵਿਚ ਕਾਂਗਰਸ ਦਫਤਰ ਵਿਚ ਹੋਰਡਿੰਗ ਲਗਾਉਣ ਦਾ ਕੰਮ ਕਰਦੇ ਸਨ।
ਦੂਜੇ ਪਾਸੇ ਦੋਸ਼ਾਂ ‘ਤੇ ਮਾਧਵਨ ਨੇ ਕਿਹਾ ਕਿ ਉਹ ਮਹਿਲਾ ਨੂੰ ਜਾਣਦੇ ਹਨ ਪਰ ਦੋਸ਼ ਗਲਤ ਹਨ। ਐੱਫਆਈਆਰ ਮੁਤਾਬਕ 21 ਜਨਵਰੀ 2022 ਨੂੰ ਮਾਧਵਨ ਨੇ ਪਹਿਲੀ ਵਾਰ ਮਹਿਲਾ ਨੂੰ ਆਪਣੇ ਘਰ ਬੁਲਾਇਆ ਸੀ। ਮਾਧਵਨ ਨੇ ਉਸ ਨੂੰ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਮਹਿਲਾ ਦੀ ਕਈ ਵਾਰ ਮਾਧਵਨ ਨਾਲ ਮੁਲਾਕਾਤ ਹੋਈ। ਇਸ ਦੌਰਾਨ ਕਈ ਵਾਰ ਮਹਿਲਾ ਨੇ ਆਪਣੇ ਨਾਲ ਜ਼ਬਰਦਸਤੀ ਦੀ ਗੱਲ ਕਹੀ।
ਵੀਡੀਓ ਲਈ ਕਲਿੱਕ ਕਰੋ -: