ਬੀਤੇ ਦਿਨੀਂ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਅੱਤਵਾਦੀ ਆਸ਼ੀਸ਼ ਮਸੀਹ ਫਰਾਰ ਹੋ ਗਿਆ। ਆਸ਼ੀਸ਼ ਮਸੀਹ ਪਾਕਿਸਤਾਨ ਬੈਠੇ ਅੱਤਵਾਦੀ ਰਿੰਦਾ ਦਾ ਸਾਥੀ ਦੱਸਿਆ ਜਾ ਰਿਹਾ ਹੈ।
ਅੱਤਵਾਦੀ ਮਸੀਹ ਦੇ ਫਰਾਰ ਹੋਣ ਦੇ ਮਾਮਲੇ ਵਿਚ ਚਾਰ ਏਐੱਸਆਈ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਡਿਊਟੀ ‘ਚ ਕੁਤਾਹੀ ਵਰਤਣ ਦਾ ਦੋਸ਼ ਲੱਗਾ ਹੈ। ਆਸ਼ੀਸ਼ ਮਸੀਹ ਨੂੰ 29 ਅਗਸਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿਥੇ ਬੀਤੇ ਦਿਨੀਂ ਪੁਲਿਸ ਨੂੰ ਚਕਮਾ ਦੇ ਕੇ ਅੱਤਵਾਦੀ ਹਸਪਤਾਲ ਤੋਂ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਦੱਸ ਦੇਈਏ ਕਿ ਆਸ਼ੀਸ਼ ਮਸੀਹ ਜਿਸ ਗੈਂਗ ਦਾ ਹਿੱਸਾ ਹੈ, ਉਸ ਨੂੰ ਪਾਕਿਸਤਾਨ ਵਿਚ ਬੈਠਾ ਅੱਤਵਾਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਲਖਬੀਰ ਸਿੰਘ ਰੋਡੇ ਸਪੋਰਟ ਕਰ ਰਿਹਾ ਸੀ। ਲਖਬੀਰ ਰੋਡੇ ਨੇ ਪੰਜਾਬ ਵਿਚ 4 ਵਾਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਲਈ ਇਸੇ ਗੈਂਗ ਦਾ ਸਹਾਰਾ ਲਿਆ ਪਰ ਪੰਜਾਬ ਪੁਲਿਸ ਨੇ ਤਿੰਨੋਂ ਹੀ ਵਾਰ ਉਸ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਜਦੋਂ ਕਿ ਪਠਾਨਕੋਟ ਕੈਂਟ ਏਰੀਆ ਦੇ ਬਾਹਰ ਬੰਬ ਸੁੱਟਣ ਵਿਚ ਦੋਸ਼ੀ ਸਫਲ ਰਹੇ ਸਨ।
ਇਹ ਵੀ ਪੜ੍ਹੋ : ਸੋਨਾਲੀ ਫੋਗਾਟ ਕੇਸ : ਗੋਆ ਪੁਲਿਸ ਦੀ ਜਾਂਚ ਤੋਂ ਖੁਸ਼ ਨਹੀਂ ਪਰਿਵਾਰ, ਕਿਹਾ-‘ਖੜਕਾਵਾਂਗੇ ਹਾਈਕੋਰਟ ਦਾ ਦਰਵਾਜ਼ਾ’
2 ਦਸੰਬਰ 2021 ਨੂੰ ਕਲਾਨੌਰ ਰੋਡ ਤੋਂ ਇਕ ਆਰਡੀਐਕਸ ਯੁਕਤ ਟਿਫਿਨ ਬੰਬ ਤੇ 4 ਹੈਂਡ ਗ੍ਰੇਨੇਡ ਮਿਲੇ ਸਨ ਜਿਸ ਨੂੰ ਪਾਕਿਸਤਾਨ ਵਿਚ ਬੈਠੇ ਰੋਡੇ ਨੇ ਹੀ ਭਿਜਵਾਇਆ ਸੀ। ਇਸ ਬੰਬ ਨੂੰ ਬਾਰਡਰ ਤੋਂ ਲਿਆਉਣ, ਉਸ ਨੂੰ ਲੁਕਾਉਣ ਤੇ ਅੱਗੇ ਸਪਲਾਈ ਕਰਨ ਲਈ ਆਸ਼ੀਸ਼ ਤੇ ਉਸ ਦੇ ਸਹਿਯੋਗੀ ਸਾਥੀਆਂ ਨੇ ਸਾਥ ਦਿੱਤਾ ਸੀ। ਇਸ ਤੋਂ ਬਾਅਦ 20 ਜਨਵਰੀ ਨੂੰ ਦੀਨਾਨਗਰ ਤੋਂ ਪੁਲਿਸ ਨੂੰ ਪਿਸਤੌਲਾਂ ਤੇ ਗੋਲੀਆਂ ਮਿਲੀਆਂ ਸਨ। ਇਸ ਮਾਮਲੇ ਵਿਚ ਆਸ਼ੀਸ਼ ਦਾ ਨਾਂ ਸਾਹਮਣੇ ਆਇਆ ਸੀ।