ਪੰਜਾਬ ਵਿਚ ਪਸ਼ੂਆਂ ਦੀ ਲੰਪੀ ਬੀਮਾਰੀ ਨੂੰ ਲੈ ਕੇ ਹਾਲਾਤ ਦਿਨ-ਬ-ਦਿਨ ਖਰਾਬ ਹੋ ਰਹੇ ਹਨ। ਇਸੇ ਦਰਮਿਆਨ ਸੂਬਾ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਸਾਰੇ ਵੈਟਰਨਰੀ ਸਟਾਫ ਦੀਆਂ ਗਜ਼ਟਿਡ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਕੇਂਦਰ ਤੇ ਸੂਬਾ ਸਰਕਾਰ ਦੀ ਬੈਠਕ ਦੇ ਬਾਵਜੂਦ ਕਿਸਾਨਾਂ ਨੂੰ ਰਾਹਤ ਨਹੀਂ ਮਿਲੀ ਹੈ। ਲੰਪੀ ਚਮੜੀ ਰੋਗ ਕਾਰਨ ਖੰਨਾ ਵਿਚ 50 ਦੇ ਲਗਭਗ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਵਜ੍ਹਾ ਨਾਲ ਸ਼ਹਿਰ ਦੇ ਪਿੰਡ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੰਪੀ ਨਾਲ ਮਰਨ ਵਾਲੇ ਪਸ਼ੂਆਂ ਨੂੰ ਸ਼ਹਿਰ ਵਿਚ ਨਗਰ ਨਿਗਮ ਤੇ ਪਿੰਡਾਂ ਵਿਚ ਪੰਚਾਇਤ ਵੱਲੋਂ ਨਾ ਚੁੱਕੇ ਜਾਣ ਦੇ ਚੱਲਦਿਆਂ ਇਨ੍ਹਾਂ ਨੂੰ ਸੜਕ ਦੇ ਕਿਨਾਰੇ ਜਾਂ ਫਿਰ ਡੰਪਿੰਗ ਸਾਈਟਾਂ ਦੇ ਨੇੜੇ ਸੁੱਟਿਆ ਜਾ ਰਿਹਾ ਹੈ। ਲੰਬੀ ਬੀਮਾਰੀ ਫੈਲਣ ਦਾ ਖਤਰਾ ਹੋਰ ਵਧਦਾ ਜਾ ਰਿਹਾ ਹੈ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੇ ਪਿਛਲੇ 2-3 ਦਿਨਾਂ ਤੋਂ ਲਗਾਤਾਰ ਗਊਸ਼ਾਲਾਵਾਂ ਤੇ ਪਸ਼ੂ ਪਾਲਕਾਂ ਦੇ ਫੋਨ ਆ ਰਹੇ ਹਨ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਮਰੇ ਹੋਏ ਜਾਨਵਰਾਂ ਨੂੰ ਚੁੱਕਿਆ ਨਹੀਂ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਹੁਕਮ ਜਾਰੀ ਕਰਕੇ ਮਰੇ ਪਸ਼ੂਆਂ ਨੂੰ ਤੁਰੰਤ ਚੁੱਕਣ ਤੇ ਗਾਈਡਲਾਈਨਸ ਮੁਤਾਬਕ ਦਫਨਾਉਣ ਲਈ ਕਿਹਾ ਹੈ।
ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਗਾਟ ਪਾਕਸ ਵੈਕਸੀਨੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਪਰ ਇਹ ਮੁਹਿੰਮ ਬਹੁਤ ਹੌਲੀ ਚੱਲ ਰਹੀ ਹੈ। ਪਸ਼ੂਆਂ ਵਿਚ ਫੈਲ ਰਹੀ ਬੀਮਾਰੀ ਤੋਂ ਡੇਅਰੀ ਚਾਲਕ ਚਿੰਤਤ ਹਨ। ਉਹ ਪਸ਼ੂਆਂ ਵਿਚ ਟੀਕਾਕਰਨ ਦੀ ਰਫਤਾਰ ਹੋਰ ਤੇਜ਼ ਕਰਨ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਡਾ. ਸਤਬੀਰ ਸਿੰਘ ਗੋਸਲ ਹੋਣਗੇ PAU ਦੇ ਨਵੇਂ ਵਾਈਸ ਚਾਂਸਲਰ, CM ਮਾਨ ਨੇ ਦਿੱਤੀ ਵਧਾਈ
ਸਰਕਾਰ ਨੂੰ ਟੀਕੇ ਦੀ ਉਪਲਬਧਤਾ ਤੇਜ਼ ਕਰਾਉਣੀ ਹੋਵੇਗੀ। ਪਸ਼ੂਪਾਲਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਰਾਮ ਪਾਲ ਮਿੱਤਲ ਨੇ ਦੱਸਿਆ ਕਿ ਬੀਮਾਰੀ ਦਾ ਸੰਕਰਮਣ ਤੇਜ਼ ਹੈ। ਕਿਸਾਨ ਬੀਮਾਰ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਨਾਲ ਨਾ ਰੱਖਣ। ਸਾਫ-ਸਫਾਈ ਦਾ ਧਿਆਨ ਰੱਖਣ। ਕਿਸਾਨਾਂ ਦੀ ਜਾਗਰੂਕਤਾ ਹੀ ਪਸ਼ੂਆਂ ਨੂੰ ਬਚਾ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨ ਪਸ਼ੂਆਂ ਨੂੰ ਟੀਕਾ ਲਗਵਾਏ।
ਵੀਡੀਓ ਲਈ ਕਲਿੱਕ ਕਰੋ -: