ਸ੍ਰੀ ਅੰਮ੍ਰਿਤਸਰ ਸਾਹਿਬ : ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਬੀਬੀ ਜਸਵਿੰਦਰ ਕੌਰ ਸੋਹਲ ਵੱਲੋਂ ਬੰਦੀ ਸਿੰਘਾਂ ਦੇ ਮਾਨਵੀ ਅਧਿਕਾਰਾਂ ਦੇ ਹੱਕਾਂ ਲਈ ਲੜੇ ਜਾ ਰਹੇ ਸੰਘਰਸ਼ ਨੂੰ ਹੋਰ ਬਲ ਮਿਲਿਆ ਜਦ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਮੂਲੀਅਤ ਪ੍ਰਾਪਤ ਕਰਨ ਦਾ ਇੱਕ ਬੇਨਤੀ ਪੱਤਰ ਸਕੱਤਰੇਤ ਵਿਖੇ ਪਹੁੰਚਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇਸ ਗੈਰ ਰਾਜਨੀਤਕ ਉਪਰਾਲੇ ਦੀ ਭਰਪੂਰ ਸ਼ਲਾਘਾ ਵੀ ਕੀਤੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਸ. ਜਸਪਾਲ ਸਿੰਘ ਜੀ ਵੱਲੋਂ ਸਿੰਘ ਸਾਹਿਬ ਜੀ ਦੇ ਆਏ ਅਦੇਸ਼ ਤਹਿਤ ਮਨੁੱਖੀ ਅਧਿਕਾਰਾਂ ਵੱਲੋ ਆਯੋਜਿਤ ਕੈਂਡਲ ਮਾਰਚ ਦੀ ਅਗਵਾਈ ਪਰਵਾਨ ਕੀਤੀ ਕਿ ਅਕਾਲ ਤਖਤ ਸਾਹਿਬ ਵੱਲੋ ਨੁਮਾਇੰਦਾ ਇਸ ਮਾਰਚ ਵਿੱਚ ਸ਼ਾਮਲ ਹੋਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਮਾਨਵ ਅਧਿਕਾਰਾਂ ਦੇ ਮੁੱਦੇ ਨਾਲ ਜੋੜ ਕੇ ਵੱਖ-ਵੱਖ ਸ਼ਹਿਰਾਂ “ਚ ਕੈਡਲ ਮਾਰਚ ਅਤੇ ਰੋਸ ਪਰਦਰਸ਼ਨ ਕਰਨ ਵਾਲੀ ਬੀਬੀ ਸੋਹਲ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਬੰਦੀ-ਛੋੜ ਦਿਵਸ ਨੂੰ ਸਮਰਪਤ ਸੂਬਾ ਪੱਧਰੀ “ਬੰਦੀ-ਛੋੜ ਰਿਹਾਈ ਕੈਡਲ ਮਾਰਚ” ਦਾ ਆਯੋਜਨ 21 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੰਦੀ ਸਿੰਘਾ ਦੇ ਪਰਿਵਾਰ ਸਮੇਤ ਵੱਖ-ਵੱਖ ਜੱਥੇਬੰਦੀਆ ਘੱਟ ਗਿਣਤੀ ਫ਼ਿਰਕੇ ਦੇ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿੱਖੇ ਪੱਤਰ ਦੇਣ ਸਮੇ ਬੀਬੀ ਸੋਹਲ ਦੇ ਨਾਲ ਦਿਲਬਾਗ ਸਿੰਘ ਵਿਰਕ, ਜਗਜੀਤ ਸਿੰਘ ਅਤੇ ਹਰਲੀਨ ਕੌਰ ਆਦਿ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: