ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਸੜਕ ਹਾਦਸੇ ਵਿਚ ਵਾਲ-ਵਾਲ ਬਚ ਗਏ। ਉਨ੍ਹਾਂ ਨੇ ਖੁਦ ਦੱਸਿਆ ਕਿ ਕੇਐੱਮਪੀ-ਐਕਸਪ੍ਰੈਸ-ਵੇ ‘ਤੇ ਉਨ੍ਹਾਂ ਦੇ ਸਰਕਾਰੀ ਵਾਹਨ ਦਾ ਸ਼ੌਕਰ ਟੁੱਟ ਗਿਆ ਤੇ ਵੱਡਾ ਹਾਦਸਾ ਹੋਣੋਂ ਬਚ ਗਿਆ। ਘਟਨਾ ਉਸ ਸਮੇਂ ਹੋਈ ਜਦੋਂ ਅਨਿਲ ਵਿਜ ਪਾਰਟੀ ਦੀ ਇਕ ਬੈਠਕ ਵਿਚ ਸ਼ਾਮਲ ਹੋਣ ਲਈ ਅੰਬਾਲਾ ਕੈਂਟ ਤੋਂ ਗੁਰੂਗ੍ਰਾਮ ਜਾ ਰਹੇ ਸਨ।
ਟਵੀਟ ਕਰਦਿਆਂ ਵਿਜ ਨੇ ਦੱਸਿਆ ਕਿ ਅੰਬਾਲਾ ਕੈਂਟ ਤੋਂ ਗੁਰੂਗ੍ਰਾਮ ਜਾਣ ਦੌਰਾਨ ਚੰਗੀ ਕਿਸਮਤ ਨਾਲ ਬਚ ਗਿਆ। ਜਦੋਂ ਕਾਰ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ‘ਤੇ ਚੱਲ ਰਹੀ ਸੀ ਤਾਂ ਮੇਰੇ ਸਰਕਾਰੀ ਵਾਹਨ ਮਰਸੀਡਜ਼ ਬੇਂਜ ਇੰਡ ਈ200 ਦੇ ਸ਼ਾਕਰ ਦੇ 2 ਟੁਕੜੇ ਹੋ ਗਏ। ਭਾਜਪਾ ਦੇ ਸੀਨੀਅਰ ਨੇਤਾ ਵਿਜ ਨੇ ਕਾਰ ਤੇ ਟੁੱਟੇ ਹੋਏ ਹਿੱਸੇ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ। ਉਨ੍ਹਾਂ ਦੱਸਿਆ ਕਿ ਅਚਾਨਕ ‘ਸ਼ੌਕ ਆਬਜ਼ਰਵਰ’ ਟੁੱਟ ਗਿਆ।
ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਪੂਰੀ ਰਾਤ ਡੈੱਡ ਬਾਡੀ ਨਾਲ ਸੁੱਤੀ ਰਹੀ ਪਤਨੀ, ਬੱਚਿਆਂ ਨੂੰ ਕਿਹਾ-‘ਪਾਪਾ ਨੂੰ ਜਗਾਉਣਾ ਨਾ’
ਅਨਿਲ ਵਿਜ ਨੇ ਕਿਹਾ ਕਿ ਕਿਸਮਤ ਨਾਲ ਘਟਨਾ ਸਮੇਂ ਕਾਰ ਹੌਲੀ ਰਫਤਾਰ ਨਾਲ ਚੱਲ ਰਹੀ ਸੀ। ਉੁਨ੍ਹਾਂ ਕਿਹਾ ਕਿ ਡਰਾਈਵਰ ਦੇ ਪਾਸੇ ਦਾ ਸ਼ੌਕ ਆਬਜ਼ਰਵਰ ਟੁੱਟ ਗਿਆ। ਇਸ ਦੇ ਬਾਅਦ ਚਾਲਕ ਕਾਰ ਨੂੰ ਵਰਕਸ਼ਾਪ ਲੈ ਗਿਆ। ਵਿਜ ਨੇ ਕਿਹਾ ਕਿ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਘਟਨਾ ਦੇ ਬਾਅਦ ਉਹ ਪਾਰਟੀ ਨੇਤਾ ਘਣਸ਼ਿਆਮ ਸਰਾਫ ਦੀ ਕਾਰ ਵਿਚ ਗਏ।
ਵੀਡੀਓ ਲਈ ਕਲਿੱਕ ਕਰੋ -: