ਭਗਵੰਤ ਮਾਨ ਥੋੜ੍ਹੀ ਹੀ ਦੇਰ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਸਮਾਗਮ ਵਿੱਚ ਪਹੁੰਚ ਚੁੱਕੇ ਹਨ। ਬਸ ਭਗਵੰਤ ਮਾਨ ਦੇ ਪਹੁੰਚਣ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਲੈ ਕੇ ਲੋਕਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਪੰਡਾਲ ਭਰਿਆ ਪਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਦੌਰਾਨ ਸਮਾਗਮ ਵਿੱਚ ਪਹੁੰਚੇ ਖਰੜ ਤੋਂ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਅੱਜ ਸਭ ਤੋਂ ਵੱਡਾ ਦਿਨ ਹੈ ਪੰਜਾਬ ਦੀ ਰਾਜਨੀਤੀ ਵਿੱਚ ਬਦਲਾਅ ਹੋਣ ਜਾ ਰਿਹਾ ਹੈ। ਲੋਕਾਂ ਦੀ ਸਰਕਾਰ ਬਣਨ ਬਣ ਗਈ ਹੈ ਤੇ ਹੁਣ ਸਾਰੇ ਲੋਕਾਂ ਨੇ ਸਹੁੰ ਚੁੱਕਣੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦੇ ਹਾਂ ਕਿ ਹੌਂਸਲਾ ਰਖਿਓ ਦਿਨ-ਰਾਤ ਇੱਕ ਕਰਾਂਗੇ। ਸਾਰਾ ਕੁਝ ਸਮਝ ਕੇ, ਲੋਕਾਂ ਨਾਲ ਚੱਲ ਕੇ ਕੰਮ ਕਰਾਂਗੇ। ਲੋਕ ਖੁਦ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸੜਕਾਂ ਭਰੀਆਂ ਪਈਆਂ ਹਨ, ਲੋਕ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਪਹੁੰਚੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਕੁਰਪੱਪਸ਼ਨ ਲਈ ਜ਼ੀਰੋ ਪਾਲਿਸੀ ਅਪਣਾਈ ਜਾਵੇਗੀ। ਗੁੰਡਾਗਰਦੀ ਵਾਲਾ ਰਾਜ ਨਹੀਂ ਹੋਏਗਾ, ਈਮਾਨਦਾਰੀ ਨਾਲ ਸਰਕਾਰ ਚੱਲੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਨੂੰ ਲੈ ਕੇ ਵੀ ਸੁਧਾਰ ਕੀਤੇ ਜਾਣਗੇ। ਕੈਬਨਿਟ ਵਿੱਚ ਉਨ੍ਹਾਂ ਨੂੰ ਕੋਈ ਅਹੁਦਾ ਦਿੱਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਮਿਹਨਤ ਕਰਨ ਵਾਲੇ ਲੋਕ ਹਾਂ, ਅਹੁਦਾ ਦੇਣਾ ਨਾ ਦੇਣਾ ਪਾਰਟੀ ਦੀ ਮਰਜ਼ੀ ਹੈ।