ਕਾਂਡਲਾ ਤੋਂ ਮੁੰਬਈ ਜਾਣ ਵਾਲੇ ਸਪਾਈਸਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। DGCA ਦੇ ਅਧਿਕਾਰੀਆਂ ਮੁਤਾਬਕ ਸਪਾਈਸਜੈੱਟ ਦੇ ਕਿਊ 400 ਜਹਾਜ਼ ਨੇ ਮੁੰਬਈ ਹਵਾਈ ਅੱਡੇ ‘ਤੇ 23,000 ਫੁੱਟ ਦੀ ਉਚਾਈ ‘ਤੇ ਵਿੰਡਸ਼ੀਲਡ ਵਿਚ ਦਰਾਰ ਆਉਣ ਤੋਂ ਬਾਅਦ ਲੈਂਡਿੰਗ ਨੂੰ ਪਹਿਲ ਦਿੱਤੀ। ਪਿਛਲੇ 17 ਦਿਨਾਂ ਵਿਚ ਸਪਾਈਸਜੈੱਟ ਦੇ ਜਹਾਜ਼ ਵਿਚ ਤਕਨੀਕੀ ਖਰਾਬੀ ਦੀ ਇਹ ਘੱਟੋ-ਘੱਟ 7ਵੀਂ ਘਟਨਾ ਹੈ।
ਇਸ ਤੋਂ ਪਹਿਲਾਂ ਸਪਾਈਸਜੈੱਟ ਦੇ ਇਕ ਜਹਾਜ਼ ਵਿਚ ਤਕਨੀਕੀ ਖਰਾਬੀ ਦੇ ਚੱਲਦਿਆਂ ਪਾਕਿਸਤਾਨ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ। ਤਕਨੀਕੀ ਖਰਾਬੀ ਕਾਰਨ ਦਿੱਲੀ ਤੋਂ ਮੁੰਬਈ ਜਾ ਰਹੀ SG-11 ਫਲਾਈਡ ਦਾ ਰੂਟ ਡਾਇਵਰਟ ਕੀਤਾ ਗਿਆ। ਇਸ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਵਿਚ ਸਾਰੇ ਯਾਤਰੀ ਸੁਰੱਖਿਅਤ ਹਨ। ਦੂਜਾ ਜਹਾਜ਼ ਕਰਾਚੀ ਭੇਜਿਆ ਗਿਆ ਹੈ ਜੋ ਯਾਤਰੀਆਂ ਨੂੰ ਦੁਬਈ ਲੈ ਕੇ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਜ਼ਿਕਰਯੋਗ ਹੈ ਕਿ ਜਹਾਜ਼ ਦੇ ਇੰਡੀਕੇਟਰ ਲਾਈਟ ਵਿਚ ਕੁਝ ਦਿੱਕਤ ਆ ਗਈ ਸੀ ਜਿਸ ਵਜ੍ਹਾ ਤੋਂ ਐਮਰਜੈਂਸੀ ਲੈਂਡਿੰਗ ਕਰਾਨੀ ਪਈ। ਅਧਿਕਾਰੀਆਂ ਨੇ ਕਿਹਾ ਕਿ DGCA ਪਿਛਲੀਆਂ 5 ਘਟਨਾਵਾਂ ਦੀ ਜਾਂਚ ਕਰ ਰਿਹਾ ਹੈ।
ਡੀਜੀਸੀਏ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਸਪਾਈਸਜੈੱਟ ਜਹਾਜ਼ ਦੇ ਕਰੂਅ ਨੇ ਦੇਖਿਆ ਕਿ ਫਿਊਲ ਟੈਂਕ ਦਾ ਇੰਡੀਕੇਟਰ ਫਿਊਲ ਦੀ ਮਾਤਰਾ ਨੂੰ ਤੇਜ਼ੀ ਨਾਲ ਘਟਦਾ ਦਿਖਾ ਰਿਹਾ ਸੀ। ਇਸ ਦੇ ਬਾਅਦ ਚੈਕਿੰਗ ਵਿਚ ਕੁਝ ਗੜਬੜੀ ਨਹੀਂ ਮਿਲੀ, ਟੈਂਕ ਵਿਚ ਵੀ ਕਿਤੋ ਕੋਈ ਲੀਕ ਨਹੀਂ ਦਿਖਿਆ ਪਰ ਇੰਡੀਕੇਟਰ ਫਿਰ ਵੀ ਈਂਧਣ ਘੱਟ ਦਿਖਾ ਰਿਹਾ ਸੀ ਇਸ ਲਈ ਜਹਾਜ਼ ਨੂੰ ਕਰਾਚੀ ਵਿਚ ਲੈਂਡ ਕਰਾਇਆ ਗਿਆ।