ਐਪਲ ਅਜਿਹਾ ਆਈਫੋਨ ਲਿਆਉਣ ਜਾ ਰਿਹਾ ਹੈ ਜਿਸ ਵਿਚ ਸਿਮਕਾਰਡ ਲਗਾਉਣ ਲਈ ਕੋਈ ਸਲਾਟ ਹੀ ਨਹੀਂ ਹੋਵੇਗਾ। ਇਹ ਆਈਫੋਨ ਈ-ਸਿਮ ਨਾਲ ਚੱਲੇਗਾ। ਐਪਲ ਕੰਪਨੀ ਆਈਫੋਨ-15 ਸੀਰੀਜ ਵਿਚ ਇਸ ਫੀਚਰ ਨੂੰ ਅਪਗ੍ਰੇਡ ਕਰ ਸਕਦੇ ਹਨ। ਹਾਲਾਂਕਿ ਇਸ ਲੇਟੇਸਟ ਫੀਚਰ ਵਾਲੇ ਫੋਨ ਲਈ ਹੁਣ ਤੁਹਾਨੂੰ ਕੁਝ ਸਮੇਂ ਇੰਤਜ਼ਾਰ ਕਰਨਾ ਹੋਵੇਗਾ। ਆਈਫੋਨ-15 ਸੀਰੀਜ 2023 ‘ਚ ਲਾਂਚ ਕੀਤੀ ਜਾਵੇਗੀ। ਬਿਨਾਂ ਸਿਮਕਾਰਡ ਸਲਾਟ ਦੇ ਆਉਣ ਵਾਲਾ ਆਈਫੋਨ-15 ਅਜਿਹਾ ਪਹਿਲਾ ਫੋਨ ਹੋ ਸਕਦਾ ਹੈ।
ਐਪਲ ਇੰਕ ਨੇ ਆਪਣੇ ਆਈਫੋਨ XR, ਆਈਫੋਨ XS, ਅਤੇ ਆਈਫੋਨ XS ਮੈਕਸ ਨੂੰ ਈ-ਸਿਮ ਨਾਲ ਲਾਂਚ ਕੀਤਾ ਸੀ। ਚਰਚਾ ਹੈ ਕਿ ਇਸ ਤੋਂ ਬਾਅਦ ਹੁਣ ਐਪਲ ਆਈਫੋਨ ਤੋਂ ਫਿਜ਼ੀਕਲ ਸਿਮ ਕਾਰਡ ਸਲਾਟ ਤੋਂ ਛੁਟਕਾਰਾ ਪਾਉਣ ਦਾ ਪਲਾਨ ਬਣਾ ਰਿਹਾ ਹੈ। ਇਕ ਬ੍ਰਾਜ਼ੀਲੀਅਨ ਪਬਲੀਕੇਸ਼ਨ ਬਲਾਕ ਮੁਤਾਬਕ ਐਪਲ ਆਈਫੋਨ 2023 ਦੇ ਪ੍ਰੋ ਮਾਡਲ ਮਤਲਬ ਆਈਫੋਨ 15 ਪ੍ਰੋ ‘ਚ ਫਿਜੀਕਲ ਸਿਮ ਕਾਰਡ ਸਲਾਟ ਨਹੀਂ ਹੋਵੇਗਾ ਅਤੇ ਕਨੈਕਟਿਵਟੀ ਲਈ ਪੂਰੀ ਤਰ੍ਹਾਂ ਤੋਂ ਈ-ਸਿਮ ਟੈਕਨਾਲੋਜੀ ‘ਤੇ ਬੇਸਡ ਹੋਵੇਗਾ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਐਪਲ ਲੰਬੇ ਸਮੇਂ ਤੋਂ ਇਸ ‘ਤੇ ਕੰਮ ਕਰ ਰਿਹਾ ਹੈ। ਨਵੇਂ ਫੋਨ ‘ਚ ਦੋ ਈ-ਸਿਮ ਇਸਤੇਮਾਲ ਕੀਤੇ ਜਾ ਸਕਣਗੇ।
ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਐਪਲ ਈ-ਸਿਮ ਟੈਕਨਾਲੋਜੀ ਦਾ ਇਸਤੇਮਾਲ ਕਰਦੀ ਹੈ ਤਾਂ ਉਸ ਸੀਰੀਜ ਦੇ ਫੋਨ ਨੂੰ ਦੁਨੀਆ ਦੇ ਹੋਰਨਾਂ ਦੇਸ਼ਾਂ ‘ਚ ਨਹੀਂ ਵੇਚਿਆ ਜਾ ਸਕੇਗਾ ਕਿਉਂਕਿ ਕਈ ਦੇਸ਼ਾਂ ਵਿਚ ਅਜੇ ਈ-ਸਿਮ ਟੈਕਨਾਲੋਜੀ ਇਸਤੇਮਾਲ ਕਰਨਾ ਆਸਾਨ ਨਹੀਂ ਹੈ। ਭਾਰਤ ‘ਚ ਰਿਲਾਇੰਸ ਜੀਓ, ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਈ-ਸਿਮ ਦਾ ਫੀਚਰ ਦੇ ਰਹੇ ਹਨ। ਈ-ਸਿਮ ਨੂੰ ਟੈਲੀਕਾਮ ਕੰਪਨੀ ਜ਼ਰੀਏ ਓਵਰ-ਦਿ ਏਅਰ ਐਕਟੀਵੇਟ ਕੀਤਾ ਜਾਂਦਾ ਹੈ।ਈ-ਸਿਮ ਮੋਬਾਈਲ ਫੋਨ ‘ਚ ਲੱਗਣ ਵਾਲਾ ਵਰਚੂਅਲ ਸਿਮ ਹੁੰਦਾ ਹੈ।ਇਹ ਬਿਲਕੁਲ ਫਿਜ਼ੀਕਲ ਸਿਮ ਕਾਰਡ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਤੁਸੀਂ ਈ-ਸਿਮ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੇ ਫੋਨ ਵਿਚ ਕਿਸੇ ਤਰ੍ਹਾਂ ਦਾ ਕਾਰਡ ਨਹੀਂ ਪਾਉਣਾ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਈ-ਸਿਮ ਨਾਲ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਆਪ੍ਰੇਟਰ ਬਦਲਣ ‘ਤੇ ਸਿਮ ਕਾਰਡ ਬਦਲਣ ਦੀ ਲੋੜ ਨਹੀਂ ਹੁੰਦੀ ਹੈ। ਨਾਲ ਹੀ ਫੋਨ ਦੇ ਓਵਰਹੀਟ ਹੋਣ ‘ਤੇ ਜਾਂ ਪਾਣੀ ਨਾਲ ਭਿੱਜਣ ‘ਤੇ ਸਿਮ ਕਾਰਡ ਦੇ ਉਲਟ ਈ-ਸਿਮ ‘ਤੇ ਕਿਸ ਤਰ੍ਹਾਂ ਦਾ ਅਸਰ ਨਹੀਂ ਪੈਂਦਾ ਹੈ। ਕਈ ਯੂਜਰਸ ਇਕ ਸਮੇਂ ਦੇ ਬਾਅਦ ਉਨ੍ਹਾਂ ਦੇ ਸਿਮ ਕਾਰਡ ਦੇ ਸਹੀ ਤਰੀਕੇ ਨਾਲ ਕੰਮ ਨਾ ਕਰਨ ਦੀ ਸ਼ਿਕਾਇਤ ਕਰਦੇ ਹਨ ਪਰ ਈ-ਸਿਮ ਨਾਲ ਅਜਿਹਾ ਨਹੀਂ ਹੈ। ਇਹ ਵਰਚੂਅਲ ਸਿਮ ਹੁੰਦੀ ਹੈ,ਇਸ ਲਈ ਖਰਾਬ ਹੋਣ ਦੀ ਗੁੰਜਾਇਸ਼ ਨਹੀਂ ਹੁੰਦੀ।