ਜੇ ਤੁਸੀਂ ਫੋਨ ਨੂੰ ਰਾਤ ਵੇਲੇ ਚਾਰਜ ਕਰਨਾ ਪਸੰਦ ਕਰਦੇ ਹੋ ਤਾਂ ਕਿ ਸਵੇਰੇ ਫੋਨ ਪੂਰਾ ਚਾਰਜ ਹੋ ਜਾਵੇ ਤਾਂ ਐਪਲ ਨੇ ਆਈਫੋਨ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਹੈ। ਪ੍ਰਸਿੱਧ ਫੋਨ ਨਿਰਮਾਤਾ ਕੰਪਨੀ ਨੇ ਇਸ ਗਲਤੀ ਨੂੰ ਜਾਨਲੇਵਾ ਦੱਸਿਆ ਹੈ। ਲੋਕਾਂ ਨੂੰ ਰਾਤ ਨੂੰ ਫ਼ੋਨ ਚਾਰਜ ਕਰਨ ਦਾ ਸਭ ਤੋਂ ਵਧੀਆ ਸਮਾਂ ਲੱਗਦਾ ਹੈ, ਕਿਉਂਕਿ ਤੁਸੀਂ ਫ਼ੋਨ ਦੀ ਵਰਤੋਂ ਨਹੀਂ ਕਰਦੇ ਅਤੇ ਸਵੇਰੇ ਉੱਠਦੇ ਹੀ ਕੰਮ ‘ਤੇ ਜਾਣਾ ਪੈਂਦਾ ਹੈ।
ਰਾਤ ਨੂੰ ਇਸ ਨੂੰ ਚਾਰਜਿੰਗ ‘ਤੇ ਛੱਡ ਕੇ ਇਸ ਨਾਲ ਸੌਣਾ ਗਲਤ ਮੰਨਿਆ ਜਾਂਦਾ ਹੈ। ਐਪਲ ਚਿਤਾਵਨੀ ਦਿੰਦਾ ਹੈ ਕਿ ਤੁਹਾਨੂੰ ਆਪਣੇ ਆਈਫੋਨ ਨੂੰ ਚਾਰਜ ਕਰਦੇ ਸਮੇਂ ਕਦੇ ਵੀ ਇਸ ਦੇ ਨਾਲ ਨਹੀਂ ਸੌਣਾ ਚਾਹੀਦਾ, ਕਿਉਂਕਿ ਇਸ ਨਾਲ ਅੱਗ ਲੱਗ ਸਕਦੀ ਹੈ, ਬਿਜਲੀ ਦਾ ਝਟਕਾ ਲੱਗ ਸਕਦਾ ਹੈ, ਸੱਟ ਲੱਗ ਸਕਦੀ ਹੈ ਜਾਂ ਆਈਫੋਨ ਜਾਂ ਹੋਰ ਜਾਇਦਾਦ ਨੂੰ ਨੁਕਸਾਨ ਪਹੁੰਚ ਸਕਦਾ ਹੈ’।
ਜੇ ਫੋਨ ਨੂੰ ਚਾਰਜ ਦੇ ਸਮੇਂ ਠੀਕ ਤਰ੍ਹਾਂ ਨਾਲ ਹਵਾ ਨਹੀਂ ਮਿਲ ਰਹੀ ਤਾਂ ਖ਼ਤਰਾ ਪੈਦਾ ਹੋ ਸਕਦਾ ਹੈ। ਲੋਕ ਜ਼ਿਆਦਾਤਰ ਫੋਨ ਨੂੰ ਚਾਰਜਿੰਗ ‘ਤੇ ਰੱਖ ਕੇ ਸਿਰਹਾਣੇ ਕੋਲ ਹੀ ਛੱਡ ਦਿੰਦੇ ਹਨ। ਇਹ ਓਵਰਹੀਟਿੰਗ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਨਾ ਸਿਰਫ ਫੋਨ ਨੂੰ ਨੁਕਸਾਨ ਹੋਵੇਗਾ, ਸਗੋਂ ਅੱਗ ਵੀ ਲੱਗ ਸਕਦੀ ਹੈ।
ਇੱਕ ਅਧਿਕਾਰਤ ਸੁਰੱਖਿਆ ਮੀਮੋ ਵਿੱਚ,ਐਪਲ ਨੇ ਕਿਹਾ, ‘ਕਿਸੇ ਡਿਵਾਈਸ, ਪਾਵਰ ਅਡੈਪਟਰ, ਜਾਂ ਵਾਇਰਲੈੱਸ ਚਾਰਜਰ ‘ਤੇ ਨਾ ਸੌਂਵੋ, ਜਾਂ ਉਨ੍ਹਾਂ ਨੂੰ ਕੰਬਲ, ਸਿਰਹਾਣੇ ਜਾਂ ਆਪਣੇ ਸਰੀਰ ਦੇ ਹੇਠਾਂ ਨਾ ਰੱਖੋ, ਜਦੋਂ ਇਹ ਪਾਵਰ ਸੋਰਸ ਨਾਲ ਜੁੜਿਆ ਹੋਵੇ। ਜਦੋਂ ਤੁਸੀਂ ਆਪਣੇ iPhone ਦੀ ਵਰਤੋਂ ਕਰ ਰਹੇ ਹੋ ਜਾਂ ਉਸ ਨੂੰ ਚਾਰਜ ਕਰ ਰਹੇ ਹੋ ਤਾਂ ਪਾਵਰ ਅਡਾਪਟਰ ਤੇ ਕਿਸੇ ਵੀ ਵਾਇਰਲੈੱਸ ਚਾਰਜਰ ਨੂੰ ਇੱਕ ਚੰਗੀ ਹਵਾਦਾਰ ਥਾਂ ‘ਤੇ ਰਖਣਾ ਯਕੀਨੀ ਬਣਾਓ।’
ਇਹ ਵੀ ਪੜ੍ਹੋ : ਅੱਧੀ ਰਾਤੀਂ ਪੈਟਰੋਲ ਦੇ ਰੇਟ ਵਧੇ 18 ਰੁ., ਡੀਜ਼ਲ 20 ਰੁ. ਮਹਿੰਗਾ, PAK ‘ਚ ਮਹਿੰਗਾਈ ਨਾਲ ਹਾਹਾਕਾਰ
ਐਪਲ ਇਹ ਵੀ ਸਾਵਧਾਨ ਕਰਦਾ ਹੈ ਕਿ ਜਦੋਂ ਤੁਸੀਂ ਆਪਣੀ ਡਿਵਾਈਸ ਨੂੰ ਪਾਵਰ ਸਪਲਾਈ ਕਰਨ ਲਈ ਥਰਡ-ਪਾਰਟੀ ਚਾਰਜਰਾਂ ਦੀ ਵਰਤੋਂ ਕਰਦੇ ਹੋ ਤਾਂ ਅੱਗ ਲੱਗਣ ਦਾ ਵੱਧ ਖ਼ਤਰਾ ਹੋ ਸਕਦਾ ਹੈ, ਕਿਉਂਕਿ ਕੁਝ ਘੱਟ ਮਹਿੰਗੇ ਚਾਰਜਰ ਐਪਲ ਦੇ ਅਧਿਕਾਰਤ ਉਤਪਾਦਾਂ ਵਾਂਗ ਸੁਰੱਖਿਅਤ ਨਹੀਂ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: