ਪੰਜਾਬ ਵਿਚ ਲੁੱਟ-ਖੋਹ, ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਬਦਮਾਸ਼ਾਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਤੇ ਉਹ ਬਿਨਾਂ ਕਾਨੂੰਨ ਦੇ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਵਾਕਿਆ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਵਾਪਰਿਆ।
ਇਥੇ ਕੁਝ ਹਥਿਆਰਬੰਦ ਲੁਟੇਰਿਆਂ ਨੇ ਇੱਕ ਕੱਪੜਾ ਵਪਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਕੋਲੋਂ 6 ਕਿਲੋ ਸੋਨਾ ਤੇ 60 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਲੁੱਟ ਦਾ ਸ਼ਿਕਾਰ ਹੋਏ ਕੱਪੜਾ ਵਪਾਰੀ ਹਰਨੇਜਾ ਕੱਪੜੇ ਤੋਂ ਇਲਾਵਾ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਪੈਸੇ ਦੇਣ ਦਾ ਕੰਮ ਵੀ ਕਰਦੇ ਹਨ। ਹਰਨੇਜਾ ਮੰਗਲਵਾਰ ਦੀ ਰਾਤ ਨੂੰ ਸ਼ੋਅਰੂਮ ਬੰਦ ਕਰਕੇ ਕਮਰੇ ਵਿਚ ਸੌਂ ਰਿਹਾ ਸੀ ਕਿ ਰਾਤ 8 ਵਜੇ ਦੇ ਲਗਭਗ ਇੱਕ ਪਗੜੀਧਾਰੀ ਨੌਜਵਾਨ ਇਹ ਕਹਿ ਕੇ ਅੰਦਰ ਦਾਖਲ ਹੋਇਆ ਕਿ ਉਸ ਨੇ ਪਗੜੀਆਂ ਖਰੀਦੀਆਂ ਹਨ। ਹਰਨੇਜਾ ਨੇ ਕਿਹਾ ਕਿ ਸ਼ੋਅਰੂਮ ਬੰਦ ਹੋ ਚੁੱਕਾ ਹੈ ਸਵੇਰੇ ਆਉਣਾ। ਪਰ ਨੌਜਵਾਨ ਦੇ ਵਾਰ-ਵਾਰ ਕਹਿਣ ‘ਤੇ ਹਰਨੇਜਾ ਨੇ ਉਸ ਨੂੰ ਪਗੜੀ ਦਾ ਕੱਪੜਾ ਦਿਖਾਉਣਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
5 ਮਿੰਟ ਬਾਅਦ 2 ਨਕਾਬਪੋਸ਼ ਨੌਜਵਾਨ ਉਥੇ ਆਏ। ਉਨ੍ਹਾਂ ਤਿੰਨਾਂ ਨੇ ਹਥਿਆਰ ਕੱਢ ਰਹੇ ਅਤੇ ਹਰਨੇਜਾ ਦੀ ਗਰਦਨ ‘ਤੇ ਦਾਤਰ ਰੱਖ ਕੇ ਉਸ ਨੂੰ ਕਮਰੇ ਵਿਚ ਲੈ ਗਏ ਤੇ ਅਲਮਾਰੀ ਦੀਆਂ ਚਾਬੀਆਂ ਖੋਹ ਲਈਆਂ। ਵਿਰੋਧ ਕਰਨ ਉਤੇ ਹਰਨੇਜਾ ਦੇ ਬੇਟੇ ਲੱਕੀ ਅਤੇ ਉੁਸ ਦੀ ਪਤਨੀ ਨਾਲ ਮਾਰਕੁੱਟ ਕੀਤੀ ਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਫਿਰ ਅਲਮਾਰੀਆਂ ਤੋਂ 60 ਲੱਖ ਦੀ ਨਕਦੀ, 6 ਕਿਲੋ ਸੋਨਾ ਲੈ ਕੇ ਫਰਾਰ ਹੋ ਗਏ।