ਭਾਰਤੀ ਸੈਨਾ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਪਾਕਿਸਤਾਨ ਦੇ ਪ੍ਰੋਕਸੀ ਵਾਰ ਤੇ ਅੱਤਵਾਦੀਆਂ ਦੀ ਘੁਸਪੈਠ ‘ਤੇ ਖੁਲਾਸੇ ਨਾਲ ਇਮਰਾਨ ਖਾਨ ਸਰਕਾਰ ਘਬਰਾ ਗਈ ਹੈ। ਪਾਕਿਸਤਾਨ ਨੇ ਦੋਸ਼ ਲਗਾਇਆ ਕਿ ਭਾਰਤ ਕਸ਼ਮੀਰ ਵਿਚ ਹਿੰਸਾ ਨੂੰ ਲੁਕਾਉਣ ਲਈ ਗੁਪਤ ਫੌਜ ਮੁਹਿੰਮ ਨੂੰ ਅੰਜਾਮ ਦੇ ਸਕਦਾ ਹੈ।ਇਸਤੋਂ ਪਹਿਲਾਂ ਸੈਨਾ ਮੁਖੀ ਜਨਰਲ ਨਰਵਣੇ ਨੇ ਖੁਲਾਸਾ ਕੀਤਾ ਸੀ ਕਿ ਪਾਕਿਸਤਾਨ ਦੇ 350 ਤੋਂ 400 ਅੱਤਵਾਦੀ ਕੰਟਰੋਲ ਰੇਖਾ ਕੋਲ ਬਾਰਡਰ ਲਾਂਚ ਪੈਡ ਅਤੇ ਟ੍ਰੇਨਿੰਗ ਕੈਂਪ ਇਕੱਠਾ ਹੋ ਰਹੇ ਹਨ। ਇਸ ਦਾ ਮਕਸਦ ਕਸ਼ਮੀਰ ਵਿਚ ਹਿੰਸਾ ਨੂੰ ਅੰਜਾਮ ਦੇਣਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਸੀਮ ਇਫਤਿਖਾਰ ਅਹਿਮਦ ਨੇ ਕਿਹਾ ਕਿ ਅਸੀਂ ਚਿੰਤਤ ਹਾਂ ਅਤੇ ਭਾਰਤ ਦੇ ਟਰੈਕ ਰਿਕਾਰਡ ਨੂੰ ਲੈ ਕੇ ਦੁਨੀਆ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਾਂ। ਇਸ ਗੱਲ ਦੀ ਸ਼ੰਕਾ ਹੈ ਕਿ ਭਾਰਤ ਇੱਕ ਹੋਰ ਗੁਪਤ ਫੌਜ ਮੁਹਿੰਮ ਨੂੰ ਅੰਜਾਮ ਦੇ ਸਕਦਾ ਹੈ ਜਿਸ ਨਾਲ ਮੌਜੂਦਾ ਸਥਿਤੀ ਹੋਰ ਜ਼ਿਆਦਾ ਜਟਿਲ ਹੋ ਜਾਵੇ।ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਭਾਰਤ ਤੇ ਹੋਰ ਗੁਆਂਢੀ ਦੇਸ਼ਾਂ ਨਾਲ ਸ਼ਾਂਤੀਪੂਰਨ ਸਬੰਧਾਂ ਨੂੰ ਲੈ ਕੇ ਪ੍ਰਤੀਬੱਧ ਹੈ।
ਅਸ਼ੀਮ ਇਫਤਿਖਾਰ ਨੇ ਕਿਹਾ ਕਿ ਹਾਲਾਂਕਿ ਗੱਲਬਾਤ ਲਈ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਭਾਰਤ ਦੀ ਹੈ। ਜਨਰਲ ਨਰਵਣੇ ਨੇ ਕਿਹਾ ਸੀ ਕਿ ਪਾਕਿਸਤਾਨ ਦੇ 350 ਤੋਂ 400 ਅੱਤਵਾਦੀ ਐੱਲਓਸੀ ਕੋਲ ਬਾਰਡਰ ਲਾਂਚ ਪੈਡ ਤੇ ਅੱਤਵਾਦੀ ਟ੍ਰੇਨਿੰਗ ਕੈਂਪ ਵਿਚ ਇਕੱਠਾ ਹੋ ਰਹੇ ਹਨ। ਸੈਨਾ ਮੁਖੀ ਨੇ ਕਿਹਾ ਕਿ ਪਾਕਿਸਤਾਨ ਭਾਵੇਂ ਪਾਕਿਸਤਾਨ ਵਾਲੇ ਪਾਸੇ ਤੋਂ ਜੰਗਬੰਦੀ ਦੀ ਉਲੰਘਣਾ ਵਿੱਚ ਭਾਰੀ ਕਮੀ ਆਈ ਹੈ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਨਰਵਣੇ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਪ੍ਰਾਕਸੀਵਾਰ ਜਾਰੀ ਹੈ। ਪਿਛਲੇ ਸਾਲ ਫਰਵਰੀ ਵਿਚ ਭਾਰਤ ਤੇ ਪਾਕਿਸਤਾਨ ਇਸ ਸਹਿਮਤੀ ਉਤੇ ਪੁੱਜੇ ਸਨ ਕਿ ਸੀਜ਼ਫਾਇਰ ਦਾ ਉਲੰਘਣ ਨਹੀਂ ਹੋਵੇਗਾ। ਹਾਲਾਂਕਿ 2022 ਤੋਂ ਇਹ ਸਹਿਮਤੀ ਸੀ ਪਰ ਪਾਕਿਸਤਾਨ ਲਗਾਤਾਰ ਇਸਦਾ ਉਲੰਘਣ ਕਰ ਰਿਹਾ ਸੀ। ਪਿਛਲੇ ਸਾਲ ਫਰਵਰੀ ਤੋਂ ਬਾਅਦ ਇਸ ਵਿਚ ਕਮੀ ਆਈ ਹੈ। ਸੈਨਾ ਮੁਖੀ ਨੇ ਕਿਹ ਕਿ ਖਤਰਾ ਅਜੇ ਟਲਿਆ ਨਹੀਂ ਹੈ। ਸਾਨੂੰ ਅਲਰਟ ਰਹਿਣਾ ਹੋਵੇਗਾ। ਪੱਛਮੀ ਮੋਰਚੇ ਉਤੇ ਖਤਰਾ ਅਜੇ ਵੀ ਬਹੁਤ ਵੱਧ ਹੈ ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਕੰਟਰੋਲ ਰੇਖਾ ਦੇ ਪਾਰ ਲਾਂਚ ਪੈਡਸ ਵਿਚ ਅੱਤਵਾਦੀਆੰ ਦੀ ਵਧਦੀ ਗਿਣਤੀ ਤੇ ਵਾਰ-ਵਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਨਾਲ ਉਸ ਦੇ ਨਾਪਾਕ ਮਨਸੂਬਿਆਂ ਦਾ ਇੱਕ ਵਾਰ ਫਿਰ ਤੋਂ ਪਰਦਾਫਾਸ਼ ਹੋਇਆ ਹੈ। ਸੈਨਾ ਮੁਖੀ ਨੇ ਕਿਹਾ ਕਿ ਹਾਲਾਂਕਿ ਅਸੀਂ ਆਪਣੇ ਵੱਲੋਂ ਅੱਤਵਾਦ ਪ੍ਰਤੀ ਜ਼ੀਰੋ ਟੋਲਰੈਂਸ ਦਾ ਸੰਕਲਪ ਲਿਆ ਹੈ ਤੇ ਇਸ ਲਈ ਕਿਸੇ ਵੀ ਕੀਮਤ ਉਤੇ ਪ੍ਰਤੀਬੱਧ ਹਾਂ।