ਫੌਜ ਦੇ ਇੱਕ ਹੈਲੀਕਾਪਟਰ ਨੂੰ ਅੱਜ ਸ਼ਾਮ ਲਗਭਗ 6.15 ਵਜੇ ਲੰਬੀ ਖੇਤਰ ਦੇ ਪਿੰਡ ਫਤਿਹਪੁਰ ਮਨੀਆਂਵਾਲਾ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੀ ਵਜ੍ਹਾ ਹੈਲੀਕਾਪਟਰ ਵਿਚ ਆਈ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ। ਹੈਲੀਕਾਪਟਰ ਲਗਭਗ 45 ਮਿੰਟ ਖੇਡ ਸਟੇਡੀਅਮ ਵਿਚ ਖੜ੍ਹਾ ਰਿਹਾ। ਤਕਨੀਕੀ ਖਰਾਬੀ ਦੂਰ ਕਰਨ ਦੇ ਬਾਅਦ ਫਿਰ ਤੋਂ ਉਡਾਣ ਭਰੀ ਗਈ।
ਮਲੋਟ ਦੇ ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਹੈਲੀਕਾਪਟਰ ਬਠਿੰਡਾ ਤੋਂ ਅਬੋਹਰ ਲਈ ਉਡਿਆ ਸੀ ਲੰਬੀ ਖੇਤਰ ਦੇ ਉਪਰ ਆਉਣ ‘ਤੇ ਇਸ ਵਿਚ ਕੋਈ ਤਕਨੀਕੀ ਖਰਾਬੀ ਆ ਗਈ। ਇਸ ਦਾ ਪਤਾ ਚੱਲਦੇ ਹੀ ਪਾਇਲਟ ਨੂੰ ਹੈਲੀਕਾਪਟਰ ਨੂੰ ਪਿਡ ਫਤਿਹਪੁਰ ਮਨੀਆਂਵਾਲਾ ਦੇ ਖੇਡ ਸਟੇਡੀਅਮ ਵਿਚ ਉਤਾਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਤਕਨੀਕੀ ਖਰਾਬੀ ਦੂਰ ਕਰਨ ਦੇ 45 ਮਿੰਟ ਦੇ ਬਾਅਦ ਹੈਲੀਕਾਪਟਰ ਨੇ ਦੁਬਾਰਾ ਤੋਂ ਉਡਾਣ ਭਰ ਲਈ। ਦੂਜੇ ਪਾਸੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਨਾਲ ਪਿੰਡ ਦੇ ਲੋਕ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਹੈਲੀਕਾਪਟਰ ਪਿੰਡ ਦੇ ਉਪਰ ਬਹੁਤ ਹੌਲੀ-ਹੌਲੀ ਉਡ ਰਿਹਾ ਸੀ ਤੇ ਇਸ ਤੋਂ ਬਾਅਦ ਇੱਕ ਦਮ ਪਿੰਡ ਦੇ ਖੇਡ ਸਟੇਡੀਅਮ ਵਿਚ ਉਤਰ ਗਿਆ।