ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਵਿਚ ਅੱਜ ਵੱਡਾ ਹਾਦਸਾ ਹੋ ਗਿਆ। ਇਥੋਂ ਦੇ ਸਿੰਗਿੰਗ ਪਿੰਡ ਕੋਲ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਹ ਜਗ੍ਹਾ ਟੂਟਿੰਗ ਹੈੱਡਕੁਆਟਰ ਤੋਂ 25 ਕਿਲੋਮੀਟਰ ਦੂਰ ਹੈ।
ਆਰਮੀ ਦਾ ਹੈਲੀਕਾਪਟਰ ਟੂਟਿੰਗ ਤੋਂ 25 ਕਿਲੋਮੀਟਰ ਦੂਰ ਸਿੰਗਿੰਗ ਪਿੰਡ ਕੋਲ ਕ੍ਰੈਸ਼ ਹੋ ਗਿਆ। ਜਿਥੇ ਇਹ ਹਾਦਸਾ ਵਾਪਰਿਆ, ਉਹ ਸੜਕ ਦੇ ਰਸਤੇ ਨਾਲ ਕਨੈਕਟਿਡ ਨਹੀਂ ਹੈ। ਹਾਲਾਂਕਿ ਰੈਸਕਿਊ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ।
ਫੌਜ ਦਾ ਹੈਲੀਕਾਪਟਰ ਰੁਦਰ ਕ੍ਰੈਸ਼ ਹੋਇਆ ਹੈ। ਸਰਚ ਆਪ੍ਰੇਸ਼ਨ ਜਾਰੀ ਹੈ। ਰੁਦਰ ਫੌਜ ਦਾ ਅਟੈਕ ਹੈਲੀਕਾਪਟਰ ਹੈ, ਇਸ ਨੂੰ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਨੇ ਭਾਰਤੀ ਫੌਜ ਲਈ ਬਣਾਇਆ ਹੈ। ਇਹ ਹਲਕੇ ਧਰੁਵ ਹੈਲੀਕਾਪਟਰ ਦਾ ਵੈਪਨ ਸਿਸਟਮ ਇੰਟੀਗ੍ਰੇਟਿਡ Mk-IV ਦਾ ਐਡੀਸ਼ਨ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਤੋਂ ਪਹਿਲਾਂ 5 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਕੋਲ ਸੈਨਾ ਦਾ ਚੀਤਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਵਿਚ ਦੋ ਪਾਇਲਟ ਸਵਾਰ ਸਨ, ਇਸ ਵਿਚ ਇਕ ਪਾਇਲਟ ਲੈਫਟੀਨੈਂਟ ਕਰਨਲ ਸੌਰਭ ਯਾਦਵ ਸ਼ਹੀਦ ਹੋ ਗਏ ਹਨ। ਦੂਜੇ ਪਾਇਲਟ ਨੂੰ ਗੰਭੀਰ ਹਾਲਤ ਵਿਚ ਨਜ਼ਦੀਕੀ ਆਰਮੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ।