ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਫੌਜ ਦੇ ਇੱਕ ਜਵਾਨ ਦੀ ਗ੍ਰਿਫਤਾਰੀ ਨਾਲ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ। ਫੌਜੀ ਦੀ ਪਛਾਣ ਕਰੁਣਾਲ ਕੁਮਾਰ ਬਾਰੀਆ ਵਜੋਂ ਹੋਈ ਹੈ ਤੇ ਉੁਹ ਪਿਛਲੇ 2 ਸਾਲ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਸਿਦਰਾ ਖਾਨ ਨਾਲ ਉਸ ਦੇ ਸੰਪਰਕ ਵਿਚ ਸੀ।
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੀ ਟੀਮ ਨੇ ਉਸ ਨੂੰ ਐਤਵਾਰ ਦੁਪਹਿਰ ਅਦਾਲਤ ‘ਚ ਪੇਸ਼ ਕੀਤਾ । ਐਸਐਸਓਸੀ ਤੋਂ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਅਦਾਲਤ ਨੇ ਕਰੁਣਾਲ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਐਸਐਸਓਸੀ ਇਸ ਰਿਮਾਂਡ ਵਿੱਚ ਕਰੁਣਾਲ ਤੋਂ ਪਾਕਿਸਤਾਨ ਭੇਜੀ ਗਈ ਜਾਣਕਾਰੀ ਦੇ ਵੇਰਵੇ ਜਾਣਨਾ ਚਾਹੁੰਦੀ ਹੈ।
ਦੂਜੇ ਪਾਸੇ ਫੌਜ ਦੀਆਂ ਖੁਫੀਆ ਏਜੰਸੀਆਂ ਵੀ ਐਸਐਸਓਸੀ ਦੇ ਸੰਪਰਕ ਵਿੱਚ ਹਨ। ਉਹ ਲਗਾਤਾਰ ਆਪਣੇ ਪੱਧਰ ‘ਤੇ ਕਰੁਣਾਲ ਵੱਲੋਂ ਪਾਕਿਸਤਾਨ ਨੂੰ ਭੇਜੀ ਗਈ ਸੂਚਨਾ ਨਾਲ ਫੌਜ ਨੂੰ ਹੋਏ ਨੁਕਸਾਨ ਦਾ ਅਧਿਐਨ ਕਰ ਰਹੀਆਂ ਹਨ। ਫਿਲਹਾਲ ਕਰੁਣਾਲ ਦਾ ਫੋਨ ਜਾਂਚ ਲਈ ਭੇਜਿਆ ਗਿਆ ਹੈ। ਜਿਸ ਤੋਂ ਫੌਜ ਅਤੇ ਐਸਐਸਓਸੀ ਦੋਵਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਹਾਸਲ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਜਾਂਚ ‘ਚ ਜਦੋਂ ਕਰੁਣਾਲ ਦੇ ਬੈਂਕ ਖਾਤਿਆਂ ਦੀ ਤਲਾਸ਼ੀ ਲਈ ਗਈ ਤਾਂ ਸਿਰਫ ਇਕ ਹਜ਼ਾਰ ਰੁਪਏ ਦੀ ਜਾਣਕਾਰੀ ਹੀ ਨਿਕਲ ਸਕੀ। ਫਿਲਹਾਲ ਕਰੁਣਾਲ ਦੇ ਰਿਸ਼ਤੇਦਾਰਾਂ ਦੇ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। SSOC ਜਾਂਚ ਕਰ ਰਹੀ ਹੈ ਕਿ ਕੀ ਪਾਕਿਸਤਾਨੀ ਏਜੰਸੀਆਂ ਤੋਂ ਕਿਸੇ ਹੋਰ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਗਏ ਹਨ। ਦੂਜੇ ਪਾਸੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜੇਕਰ ਖਾਤੇ ਵਿੱਚ ਪੈਸੇ ਨਹੀਂ ਆਏ ਤਾਂ ਪਾਕਿਸਤਾਨੀ ਏਜੰਸੀਆਂ ਕਿਸ ਰੂਟ ਰਾਹੀਂ ਕਰੁਣਾਲ ਨੂੰ ਪੈਸੇ ਭੇਜ ਰਹੀਆਂ ਸਨ।