ਯੋਗੀ ਸਰਕਾਰ ਤੋਂ ਅਸਤੀਫਾ ਦੇਣ ਤੋਂ ਬਾਅਦ ਸਵਾਮੀ ਪ੍ਰਸਾਦ ਮੌਰਿਆ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸੁਲਤਾਨਪੁਰ ਵਿਚ ਸਵਾਮੀ ਪ੍ਰਸਾਦ ਮੌਰਿਆ ਖਿਲਾਫ ਐੱਮਪੀ-ਐੱਮਐੱਲਏ ਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਕੋਰਟ ਨੇ 24 ਜਨਵਰੀ ਤੱਕ ਉੁਨ੍ਹਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਸਾਲ 2014 ਵਿਚ ਸਵਾਮੀ ਪ੍ਰਸਾਦ ਮੌਰਿਆ ਨੇ ਕਿਹਾ ਸੀ ਕਿ ਵਿਆਹਾਂ ਵਿਚ ਗੌਰੀ-ਗਣੇਸ਼ ਦੀ ਪੂਜਾ ਨਹੀਂ ਕਰਨੀ ਚਾਹੀਦੀ। ਇਹ ਮਨੂਵਾਦੀ ਵਿਵਸਥਾ ਵਿਚ ਦਲਿਤਾਂ ਤੇ ਪੱਛੜਿਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਗੁਲਾਮ ਬਣਾਉਣ ਦੀ ਸਾਜ਼ਿਸ਼ ਹੈ। ਇਸੇ ਮਾਮਲੇ ਵਿਚ ਬੁੱਧਵਾਰ ਨੂੰ ਸਵਾਮੀ ਪ੍ਰਸਾਦ ਮੌਰਿਆ ਕੋਰਟ ਵਿਚ ਹਾਜ਼ਰ ਨਹੀਂ ਹੋਏ ਤਾਂ ਵਧੀਕ ਚੀਫ਼ ਮੈਜਿਸਟਰੇਟ ਐਮ.ਪੀ.-ਐੱਮਐੱਲਏ ਨੇ ਉਨ੍ਹਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।
ਸਵਾਮੀ ਪ੍ਰਸਾਦ ਮੌਰਿਆ ਖਿਲਾਫ ਇਹ ਨਵਾਂ ਗ੍ਰਿਫਤਾਰੀ ਵਾਰੰਟ ਨਹੀਂ ਹੈ। ਵਾਰੰਟ ਪਹਿਲਾਂ ਤੋਂ ਜਾਰੀ ਸੀ ਪਰ ਉਨ੍ਹਾਂ ਨੇ ਹਾਈਕੋਰਟ ਤੋਂ 2016 ਤੋਂ ਸਟੇਅ ਲਿਆ ਹੋਇਆ ਸੀ। ਇਸੇ 6 ਜਨਵਰੀ ਨੂੰ MP-MLA ਕੋਰਟ ਨੇ ਮੌਰਿਆ ਨੂੰ 12 ਜਨਵਰੀ ਨੂੰ ਹਾਜ਼ਰ ਹੋਣ ਨੂੰ ਕਿਹਾ ਸੀ, ਜਦੋਂ ਉਹ ਹਾਜ਼ਰ ਨਹੀਂ ਹੋਏ ਤਾਂ ਵਾਰੰਟ ਜਾਰੀ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਬੀਤੇ ਦਿਨੀਂ ਹੀ ਸਵਾਮੀ ਮੌਰਿਆ ਪ੍ਰਸਾਦ ਭਾਜਪਾ ਤੋਂ ਅਸਤੀਫਾ ਦੇ ਕੇ ਸਪਾ ਵਿਚ ਸ਼ਾਮਲ ਹੋਏ ਹਨ। ਅਸਤੀਫੇ ਤੋਂ ਬਾਅਦ ਸਵਾਮੀ ਪ੍ਰਸਾਦ ਨੇ ਕਿਹਾ ਕਿ ਮੈਂ ਮੰਤਰੀ ਮੰਡਲ ਤੋਂ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਈ ਨੇਤਾਵਾਂ ਨੂੰ ਝਟਕਾ ਦਿੱਤਾ ਹੈ ਤੇ ਹੁਣ ਮੈਂ ਉਨ੍ਹਾਂ ਨੂੰ ਝਟਕਾ ਦੇ ਰਿਹਾ ਹਾਂ। ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਮੈਂ ਇਹ ਫੈਸਲਾ ਲੈਣ ਲਈ ਮਜਬੂਰ ਹੋਇਆ ਹਾਂ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਅਸੀਂ ਇਨ੍ਹਾਂ ਨੂੰ ਝੇਲ ਰਹੇ ਸੀ। ਅਜੇ ਦਰਜਨਾਂ ਦਾ ਅਸਤੀਫਾ ਬਾਕੀ ਹੈ।