ਆਮ ਆਦਮੀ ਪਾਰਟੀ ਪੰਜਾਬ ਦੇ ਵਫਦ ਨੂੰ ਪਿਛਲੇ ਕਈ ਘੰਟਿਆਂ ਤੋਂ ਲਖੀਮਪੁਰ ਖੀਰੀ ਪੁਲਿਸ ਲਾਈਨ ਵਿਖੇ ਰੱਖਿਆ ਗਿਆ ਹੈ। ਇਹ ਜਾਣਕਾਰੀ ਮਿਲਣ ‘ਤੇ ਲਖੀਮਪੁਰ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵੱਲੋਂ ਕੱਦੂ ਦੀ ਸਬਜ਼ੀ ਅਤੇ ਰੋਟੀਆਂ ਦਾ ਲੰਗਰ ਭੇਜਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਜਾਰੀ ਰਹੇਗਾ।
ਦੱਸਣਯੋਗ ਹੈ ਕਿ ‘ਆਪ’ ਆਗੂ ਲਖੀਮਪੁਰ ਵਿਖੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਪੁੱਜੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਸਹਿ-ਇੰਚਾਰਜ ਵਿਧਾਇਕ ਬਲਜਿੰਦਰ ਕੌਰ, ਕੁਲਤਾਰ ਸਿੰਘ, ਅਮਰਜੀਤ ਸੰਧਵਾ ਯੂਪੀ ਪ੍ਰਧਾਨ ਸਭਾਜੀਤ ਸਿੰਘ ਜੀ ਨੂੰ ਲਖੀਮਪੁਰ ਪੁਲਿਸ ਲਾਈਨਜ਼ ‘ਚ ਹਿਰਾਸਤ ਵਿੱਚ ਲਿਆ ਗਿਆ।
‘ਆਪ’ ਦਾ ਵਫ਼ਦ ਪਹਿਲਾਂ ਪਿੰਡ ਬਨਵਾਰੀਪੁਰ ਵਿੱਚ ਮ੍ਰਿਤਕ ਕਿਸਾਨ ਦੇ ਘਰ ਗਿਆ ਪਰ ਉਕਤ ਪਿੰਡ ਤੋਂ ਕਰੀਬ ਦਸ ਕਿਲੋਮੀਟਰ ਦੂਰ ਵਫ਼ਦ ਨੂੰ ਪਹਿਲਾਂ ਹੀ ਨਿਗਾਸਨ ਪੁਲਿਸ ਸਟੇਸ਼ਨ ਦੁਆਰਾ ਲਗਾਏ ਗਏ ਬਲਾਕ ‘ਤੇ ਰੋਕਿਆ ਗਿਆ ।
ਇਹ ਵੀ ਵੇਖੋ :
ਮੁੰਬਈ ਤੋਂ Acting ਛੱਡ ਖੋਲੀ ਆਪਣੀ ਨੂਟਰੀ ਕੁਲਚੇ ਦੀ ਦੁਕਾਨ | Inspirational Story | Street Food
ਇਹ ਵੀ ਪੜ੍ਹੋ : ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਰਾਹਤ ਭਰੀ ਖਬਰ- ਪੰਜਾਬ ਰੋਡਵੇਜ਼ ਨੇ ਲਿਆ ਇਹ ਫੈਸਲਾ
ਇਸ ਦੌਰਾਨ ਰਾਘਵ ਚੱਢਾ ਅਤੇ ਹੋਰ ਨੇਤਾਵਾਂ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਿੱਖੀ ਬਹਿਸ ਵੀ ਹੋਈ। ਇਸ ਤੋਂ ਬਾਅਦ ‘ਆਪ’ ਨੇਤਾਵਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਰਾਘਵ ਚੱਢਾ ਨੇ ਇਸ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ ਭਾਜਪਾ ਸਰਕਾਰ ਤਾਨਾਸ਼ਾਹੀ ਦਿਖਾ ਰਹੀ ਹੈ।