ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਫ-ਸਫਾਈ ਤੇ ਸਵੱਛਤਾ ਬਹੁਤ ਪਸੰਦ ਹੈ। ਸਮੇਂ-ਸਮੇਂ ‘ਤੇ ਉਹ ਲੋਕਾਂ ਨੂੰ ਪ੍ਰੇਰਿਤ ਵੀ ਕਰਦੇ ਰਹਿੰਦੇ ਹਨ। ਅੱਜ ਨਵੀਂ ਦਿੱਲੀ ਵਿਚ ਪ੍ਰਗਤੀ ਮੈਦਾਨ ਏਕੀਕ੍ਰਿਤ ਟ੍ਰਾਂਜ਼ਿਟ ਕਾਰੀਡੋਰ ਪ੍ਰਾਜੈਕਟ ਦੀ ਮੁੱਖ ਟਨਲ ਤੇ 5 ਅੰਡਰਪਾਸ ਦਾ ਉਦਘਾਟਨ ਕਰਨ ਮੌਕੇ ਵੀ ਉੁਨ੍ਹਾਂ ਨੇ ਸਵੱਛਤਾ ਦਾ ਸੰਦੇਸ਼ ਦਿੱਤਾ। ਉਦਘਾਟਨ ਤੋਂ ਪਹਿਲਾਂ ਪੀਐੱਮ ਮੋਦੀ ਇਸੇ ਟਨਲ ਤੋਂ ਪ੍ਰੋਗਰਾਮ ਵਾਲੀ ਥਾਂ ਤੱਕ ਗਏ। ਖੁੱਲ੍ਹੀ ਜੀਪ ਤੋਂ ਨਿਕਲ ਕੇ ਪੈਦਲ ਚੱਲਣ ਲੱਗੇ। ਇਸ ਦੌਰਾਨ ਉਨ੍ਹਾਂ ਸੜਕ ਕਿਨਾਰੇ ਕਚਰਾ ਦਿਖਿਆ ਤਾਂ ਉਸ ਨੂੰ ਖੁਦ ਹੀ ਚੁੱਕ ਲਿਆ ਤੇ ਕੂੜੇਦਾਨ ਵਿਚ ਪਾਇਆ।
ਪ੍ਰਧਾਨ ਮੰਤਰੀ ਮੋਦੀ ਟਨਲ ‘ਚ ਬਣੇ ਆਰਟ ਵਰਕ ਨੂੰ ਦੇਖਦੇ ਹੋਏ ਪੈਦਲ ਚੱਲਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਸੜਕ ਕਿਨਾਰੇ ਕੁਝ ਕੂੜਾ ਦਿਖਦਾ ਹੈ। ਉਹ ਖੁਦ ਝੁਕ ਕੇ ਉਸ ਨੂੰ ਚੁੱਕ ਲੈਂਦੇ ਹਨ ਤੇ ਅੱਗੇ ਵਧ ਜਾਂਦੇ ਹਨ। ਕੁਝ ਦੂਰ ਚੱਲਣ ‘ਤੇ ਪਾਣੀ ਦੀ ਬੋਦਲ ਪਈ ਹੋਈ ਦਿਖਦੀ ਹੈ। ਪੀਐੱਮ ਮੋਦੀ ਉਸ ਨੂੰ ਵੀ ਚੁੱਕ ਕੇ ਆਪਣੇ ਹੱਥ ਵਿਚ ਰੱਖ ਲੈਂਦੇ ਹਨ, ਫਿਰ ਅੱਗੇ ਚੱਲ ਕੇ ਇਨ੍ਹਾਂ ਨੂੰ ਡਸਟਬਿਨ ਵਿਚ ਪਾ ਦਿੰਦੇ ਹਨ।
ਰਿੰਗ ਰੋਡ ਸਥਿਤ ਪ੍ਰਗਤੀ ਪਾਵਰ ਸਟੇਸ਼ਨ ਤੋਂ ਸ਼ੁਰੂ ਹੋਣ ਵਾਲੀ ਲਗਭਗ 1.6 ਕਿਲੋਮੀਟਰ ਲੰਬੀ ਟਨਲ ਨੈਸ਼ਨਲ ਸਪੋਰਟਸ ਕਲੱਬ ਦੇ ਨੇੜੇ ਤੱਕ ਪਹੁੰਚਾ ਦੇਵੇਗੀ। ਇਸ ਦਾ ਫਾਇਦਾ ਪੂਰਬੀ ਦਿੱਲੀ ਦੇ ਨਾਲ ਗਾਜ਼ੀਆਬਾਦ ਤੇ ਨੋਇਡਾ ਦੇ ਲੋਕਾਂ ਨੂੰ ਵੀ ਮਿਲੇਗਾ। ਭੈਰੋਂ ਮਾਰਗ ਤੇ ਮਥੁਰਾ ਰੋਡ ਦੇ ਜਾਮ ਵਿਚ ਫਸੇ ਬਗੈਰ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕਣਗੇ। ਮਥੁਰਾ ਰੋਡ ਦੀ ਵੀ ਆਵਾਜਾਈ ਆਸਾਨ ਹੋਵੇਗੀ। ਡੀਐੱਸਪੀ ਮਥੁਰਾ ਰੋਡ ਤੋਂ ਭਗਵਾਨ ਦਾਸ ਟੀ ਪੁਆਇੰਟ ਦੇ ਵਿਚ ਚਾਰ ਸਿਗਨਲ ਹਟ ਜਾਣ ਨਾਲ ਆਈਟੀਓ ਚੌਕ ਪਹੁੰਚਣਾ ਵੀ ਮਿੰਟਾਂ ਵਿਚ ਹੋ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: