ਪੰਜਾਬ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ 14 ਦੌੜਾਂ ਨਾਲ ਮਾਤ ਦੇ ਕੇ ਸੀਜ਼ਨ ਵਿਚ ਚੌਥੀ ਜਿੱਤ ਹਾਸਲ ਕੀਤੀ। ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਪੰਜਾਬ ਨੇ ਤੂਫਾਨੀ ਬੱਲੇਬਾਜ਼ ਕਰਦੇ ਹੋਏ 214 ਦੌੜਾਂ ਬਣਾਈਆਂ। ਜਵਾਬ ਵਿਚ ਮੇਜ਼ਬਾਨ ਟੀਮ ਮੁੰਬਈ ਇੰਡੀਅਨਸ ਸਿਰਫ 201 ਦੌੜਾਂ ਹੀ ਬਣਾ ਸਕੀ। ਮੈਚ ਵਿਚ ਅਰਸ਼ਦੀਪ ਸਿੰਘ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਪਰ ਉਸ ਦੀਆਂ ਦੋ ਗੇਂਦਾਂ ਬੀਸੀਸੀਆਈ ਨੂੰ 30 ਲੱਖ ਰੁਪਏ ਦੀਆਂ ਪਈਆਂ।
ਅਰਸ਼ਦੀਪ ਸਿੰਘ ਨੇ 4 ਓਵਰਾਂ ਵਿਚ 20 ਦੌੜਾਂ ਬਣਾ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਇਸ ਵਿਚੋਂ 2 ਵਿਕਟਾਂ ਉਨ੍ਹਾਂ ਨੇ ਆਖਰੀ ਓਵਰ ਵਿਚ ਲਈਆਂ। ਓਵਰ ਦੀ ਤੀਜੀ ਗੇਂਦ ‘ਤੇ ਉਨ੍ਹਾਂ ਨੇ ਤਿਲਕ ਵਰਮਾ ਨੂੰ ਆਊਟ ਕੀਤਾ। ਗੇਂਦ ਸਿੱਧੇ ਮਿਡਲ ਸਟੰਪ ‘ਤੇ ਜਾ ਕੇ ਟਕਰਾਈ। ਸਟੰਪ ਵਿਚੋਂ ਟੁੱਟ ਗਈ। ਇਸ ਤੋਂ ਬਾਅਦ ਅਗਲੀ ਗੇਂਦ ‘ਤੇ ਉਨ੍ਹਾਂ ਨੇ ਨੇਹਲ ਵਧੇਰਾ ਨੂੰ ਵੀ ਉਸੇ ਅੰਦਾਜ਼ ਵਿਚ ਆਊਟ ਕੀਤਾ ਤੇ ਇਕ ਵਾਰ ਫਿਰ ਮਿਡਲ ਸਟੰਪ ਟੁੱਟ ਗਿਆ। ਦੋ ਗੇਂਦਾਂ ‘ਤੇ ਅਰਸ਼ਦੀਪ ਨੇ ਦੋ ਸਟੰਪਾਂ ਦਾ ਕੰਮ ਤਮਾਮ ਕਰ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ IG ਸੁਖਚੈਨ ਗਿੱਲ ਨੇ ਕੀਤੀ ਪ੍ਰੈੱਸ ਕਾਨਫਰੰਸ, ਅਹਿਮ ਜਾਣਕਾਰੀ ਕੀਤੀ ਸਾਂਝੀ
ਅਰਸ਼ਦੀਪ ਦੀਆਂ ਇਹ ਦੋ ਗੇਂਦਾਂ BCCI ਨੂੰ 30 ਲੱਖ ਰੁਪਏ ਦੀ ਪਈ। ਦਰਅਸਲ LED ਸਟੰਪਾਂ ਤੇ ਜਿੰਗ ਬੇਲਸ ਦਾ ਇਕ ਸੈਟ 30 ਲੱਖ ਰੁਪਏ ਦਾ ਹੁੰਦਾ ਹੈ। ਅਰਸ਼ਦੀਪ ਸਿੰਘ ਨੇ ਦੋ ਸਟੰਪਾਂ ਤੋੜੀਆਂ ਜਿਸ ਕਾਰਨ ਬੀਸੀਸੀਆਈ ਨੂੰ ਲਗਭਗ 30 ਲੱਖ ਰੁਪਏ ਦਾ ਨੁਕਸਾਨ ਹੋਇਆ। ਅਰਸ਼ਦੀਪ ਸੰਘ ਨੂੰ ਆਖਰੀ ਓਵਰ ਵਿਚ 15 ਦੌੜਾਂ ਡਿਫੈਂਡ ਕਰਨੀਆਂ ਸਨ ਤੇ ਉਨ੍ਹਾਂ ਨੇ ਸਿਰਫ 2 ਦੌੜਾਂ ਦੇ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਇਹ ਜਿੱਤ ਬੀਸੀਸੀਆਈ ਨੂੰ ਕਾਫੀ ਮਹਿੰਗੀ ਪਈ।
ਵੀਡੀਓ ਲਈ ਕਲਿੱਕ ਕਰੋ -: