ਲੁਧਿਆਣਾ ਦੇ ਸਿੱਧਵਾਂ ਨਹਿਰ ‘ਚ ਨਹਾਉਂਦੇ ਸਮੇਂ 17 ਸਾਲਾ ਨੌਜਵਾਨ ਡੁੱਬ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਹਾਦਸਾ ਵਾਪਰਿਆ ਪਰ ਜਦੋਂ ਇਸ ਗੱਲ ਦੀ ਖਬਰ ਮੁੰਡੇ ਦੀ ਭੈਣ ਨੂੰ ਲੱਗੀ ਤਾਂ ਉਹ ਵੀ ਮੌਕੇ ‘ਤੇ ਪੁੱਜ ਗਈ ਅਤੇ ਉਸ ਨੇ ਵੀ ਨਹਿਰ ਵਿਚ ਛਲਾਂਗ ਲਗਾ ਦਿੱਤੀ। ਕੋਲ ਖੜ੍ਹੇ 3-4 ਨੌਜਵਾਨਾਂ ਨੇ ਕੁੜੀ ਨੂੰ ਬਚਾਉਣ ਲਈ ਨਹਿਰ ਵਿਚ ਛਾਲਾਂ ਮਾਰੀਆਂ ਅਤੇ ਬਹੁਤ ਮੁਸ਼ੱਕਤ ਤੋਂ ਬਾਅਦ ਕੁੜੀ ਨੂੰ ਸੁਰੱਖਿਅਤ ਕੱਢ ਲਿਆ ਗਿਆ।
ਨਹਿਰ ਵਿਚ ਡੁੱਬੇ ਲੜਕੇ ਦੀ ਪਛਾਣ ਮਨਦੀਪ ਵਾਸੀ ਬੀ. ਆਰ. ਐੱਸ. ਨਗਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਅਜੇ ਤੱਕ ਮਨਦੀਪ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਗੋਤਾਖੋਰਾਂ ਦੀ ਮਦਦ ਨਾਲ ਲੜਕੇ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭੁੱਲ ਸੁਧਾਰ ਰੈਲੀ: ਸ਼ਾਹਿਬ ਕਾਂਸ਼ੀ ਰਾਮ ਅਤੇ ਬਹੁਜਨ ਸਮਾਜ ਦੀਆਂ ਵਿਰਾਸਤਾਂ ਨਾਲ ਵੀ ਲੋਕਾਂ ਨੂੰ ਜੋੜ ਰਿਹੈ ਜਸਵੀਰ ਸਿੰਘ ਗੜ੍ਹੀ
ਮਨਦੀਪ ਜਦੋਂ ਨਹਿਰ ‘ਚ ਨਹਾ ਰਿਹਾ ਸੀ ਤਾਂ ਉਸ ਨੇ ਪੌੜੀਆਂ ‘ਤੇ ਬੰਨ੍ਹੀ ਰੱਸੀ ਫੜੀ ਹੋਈ ਸੀ ਪਰ ਅਚਾਨਕ ਉਸ ਦਾ ਹੱਥ ਰੱਸੀ ਤੋਂ ਛੁੱਟ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਡੁੱਬ ਗਿਆ। ਇਸ ਦੀ ਖਬਰ ਜਦੋਂ ਮੁੰਡੇ ਦੀ ਭੈਣ ਤੇ ਮਾਂ ਨੂੰ ਲੱਗੀ ਤਾਂ ਉਹ ਮੌਕੇ ‘ਤੇ ਪੁੱਜੀਆਂ ਅਤੇ ਭੈਣ ਵੱਲੋਂ ਵੀ ਨਹਿਰ ਵਿਚ ਛਾਲ ਮਾਰ ਦਿੱਤੀ ਗਈ ਜਿਸ ਨੂੰ ਆਖਿਰਕਾਰ ਬਚਾ ਲਿਆ ਗਿਆ ਪਰ ਮਨਦੀਪ ਦੀ ਭਾਲ ਅਜੇ ਵੀ ਕੀਤੀ ਜਾ ਰਹੀ ਹੈ।