ਮੁਕਤਸਰ ਦੇ ਕੋਰਟ ਕੰਪਲੈਕਸ ਵਿਚ ਏਐੱਸਆਈ ਦੀ ਗੋਲੀ ਚੱਲਣ ਨਾਲ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ASI ਕੁਲਵਿੰਦਰ ਸਿੰਘ ਕੈਦੀਆਂ ਵਜੋਂ ਹੋਈ ਹੈ। ਅੱਜ ਦੁਪਹਿਰ ਬਖਸ਼ੀਖਾਨੇ ਕੋਲ ਏਐੱਸਆਈ ਕੁਲਵਿੰਦਰ ਸਿੰਘ ਦੀ ਖੁਦ ਦੀ ਕਾਰਬਾਈਨ ਤੋਂ ਗੋਲੀ ਚੱਲਣ ਨਾਲ ਮੌਤ ਹੋ ਗਈ। ਉਥੇ ਉਥੇ ਹੋਰਨਾਂ ਪੁਲਿਸ ਮੁਲਾਜ਼ਮਾਂ ਨਾਲ ਕੈਦੀਆਂ ਨੂੰ ਪੇਸ਼ੀ ‘ਤੇ ਲੈ ਕੇ ਪਹੁੰਚੇ ਸਨ।
ਘਟਨਾ ਦੀ ਸੂਚਨਾ ਮਿਲਦੇ ਹੀ DSP ਜਗਦੀਸ਼ ਕੁਮਾਰ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 53 ਸਾਲਾ ਏਐੱਸਆਈ ਕੁਲਵਿੰਦਰ ਸਿੰਘ ਮਲੋਟ ਨੇੜੇ ਪਿੰਡ ਬੁਰਜ ਸਿੱਧਵਾਂ ਦਾ ਵਸਨੀਕ ਸੀ। ਉਨ੍ਹਾਂ ਨੇ ਲੰਬਾ ਸਮਾਂ ਪੀਸੀਆਰ ਵਿਚ ਕੰਮ ਕੀਤਾ। ਇਸ ਦੇ ਬਾਅਦ ਐਕਸਾਈਜ਼ ਵਿਭਾਗ ਵਿਚ ਵੀ ਕਾਫੀ ਸਮੇਂ ਤੱਕ ਤਾਇਨਾਤ ਰਹੇ। ਹੁਣ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਉਹ ਪੁਲਿਸ ਲਾਈਨ ਵਿਚ ਡਿਊਟੀ ‘ਤੇ ਤਾਇਨਾਤ ਸੀ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਕੇਂਦਰੀ ਰਾਜ ਮੰਤਰੀ ਦਰਸ਼ਨਾ ਵਿਕਰਮ ਜਰਦੋਸ਼ ਨਾਲ ਮੁਲਾਕਾਤ
ਡੀਐੱਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਲਾਈਨ ਵਿਚ ਤਾਇਨਾਤ ਏਐੱਸਆਈ ਕੁਲਵਿੰਦਰ ਸਿੰਘ ਦੀ ਕੈਦੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਡਿਊਟੀ ਲੱਗੀ ਸੀ। ਉਹ ਹੋਰਨਾਂ ਪੁਲਿਸ ਮੁਲਾਜ਼ਮਾਂ ਨਾਲ ਸਵੇਰੇ ਹੀ ਕੈਦੀਆਂ ਨੂੰ ਲੈ ਕੇ ਕੋਰਟ ਕੰਪਲੈਕਸ ਵਿਚ ਪਹੁੰਚੇ। ਬਖਸ਼ੀਖਾਨੇ ਕੋਲ ਹੋਰ ਪੁਲਿਸ ਮੁਲਾਜ਼ਮ ਸਾਮਾਨ ਵਗੈਰਾ ਦੇਖ ਰਹੇ ਸਨ ਤੇ ਇਸ ਦੌਰਾਨ ਅਚਾਨਕ ਕੁਲਵੰਤ ਕੌਰ ਮੌਜੂਦ ਕਾਰਬਾਈਨ ਨਾਲ ਗੋਲੀ ਚੱਲ ਗਈ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਗੋਲੀ ਚੱਲਣ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਏਐੱਸਆਈ ਕੁਲਵਿੰਦਰ ਸਿੰਘ ਬਹੁਤ ਹੀ ਕਾਬਲ ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਹਨ।