ਜਿਲ੍ਹਾ ਬਠਿੰਡਾ ਵਿਖੇ ਅਜਿਹਾ ਹੀ ਇਕ ਵਾਕਿਆ ਸਾਹਮਣੇ ਆਇਆ ਜਿਥੇ ਇੱਕ ਏ. ਐੱਸ. ਆਈ. ਨੇ ਸੜਕ ਕਿਨਾਰੇ ਰੇਹੜੀ ਲਗਾ ਕੇ ਖੜ੍ਹੇ ਵਿਅਕਤੀ ਨੂੰ ਚਪੇੜ ਮਾਰ ਦਿੱਤੀ ਤੇ ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ।
ਇਸ ‘ਤੇ ਦਲੀਲ ਦਿੰਦਿਆਂ ਏ. ਐੱਸ. ਆਈ. ਨੇ ਕਿਹਾ ਕਿ ਰੇਹੜੀ ਲਾਏ ਜਾਣ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਕਈ ਵਾਰ ਕਿਹਾ ਗਿਆ ਕਿ ਇੱਥੇ ਰੇਹੜੀ ਨਾ ਲਾਓ ਪਰ ਵੱਡਾ ਸਵਾਲ ਹੈ ਕਿ ਪੁਲਿਸ ਦੀ ਵਰਦੀ ਵਿਚ ਕਿਸੇ ਨੂੰ ਵੀ ਥੱਪੜ ਮਾਰੇ ਜਾਣ ਦਾ ਅਧਿਕਾਰ ਹੈ?
ਏ. ਐੱਸ. ਆਈ. ਦੀ ਹਰਕਤ ‘ਤੇ ਬਠਿੰਡਾ ਦੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਰਵਿੰਦਰ ਸਿੰਘ ਨੇ ਕਿਹਾ ਕਿ ਉਹ ਉਸ ਨੂੰ ਸਮਝਾ ਕੇ ਵੀ ਸੜਕ ਤੋਂ ਹਟਾ ਸਕਦੇ ਸਨ ਪਰ ਥੱਪੜ ਮਾਰਨਾ ਗਲਤ ਹੈ। ਰਵਿੰਦਰ ਸਿੰਘ ਨੇ ਕਿਹਾ ਕਿ ਜੇ ਰੇਹੜੀ ਵਾਲਾ ਨਾ ਮੰਨਦਾ ਤਾਂ ਉਸ ਦੀ ਰੇਹੜੀ ਨੂੰ ਜ਼ਬਤ ਕੀਤਾ ਜਾ ਸਕਦਾ ਸੀ। ਪੁਲਿਸ ਉਸ ਦੇ ਵਿਰੁੱਧ ਆਵਾਜਾਈ ਵਿੱਚ ਵਿਘਨ ਪਾਉਣ ਲਈ ਕੇਸ ਵੀ ਦਰਜ ਕਰ ਸਕਦੀ ਹੈ ਪਰ ਥੱਪੜ ਮਾਰਨਾ ਸਹੀ ਨਹੀਂ ਹੈ।
ਰੇਹੜੀ ਵਾਲੇ ਨੂੰ ASI ਨੇ ਜੜ੍ਹਿਆ ਥੱਪੜ੍ (ਵੀਡੀਓ)
ਗੌਰਤਲਬ ਹੈ ਕਿ ਪੁਲਿਸ ਦੀ ਵਰਦੀ ਵਿਚ ਗੁੰਡਾਗਰਦੀ ਕੀਤੇ ਜਾਣ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਫਗਵਾੜਾ ਵਿਖੇ ਐੱਸ. ਐੱਚ. ਓ. ਨਵਦੀਪ ਸਿੰਘ ਨੇ ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰੀ ਸੀ ਅਤੇ ਸ਼ਿਕਾਇਤ ਤੋਂ ਬਾਅਦ ਤਤਕਾਲੀ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।