ਸੋਹਾਣਾ ਨਰਸ ਕਤਲ ਮਾਮਲੇ ਵਿਚ ਗ੍ਰਿਫਤਾਰ ਬਰਖ਼ਾਸਤ ASI ਰਸ਼ਪ੍ਰੀਤ ਸਿੰਘ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੂੰ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ। ਵਿਆਹੁਤਾ ਹੋਣ ਦੇ ਬਾਵਜੂਦ ਏਐੱਸਆਈ ਦਾ ਲੜਕੀ ਨਾਲ ਪ੍ਰੇਮ ਸਬੰਧ ਸੀ। ਝਗੜੇ ਤੋਂ ਬਾਅਦ ਉਸ ਨੇ ਨਰਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ, ਜਿਸ ਕਾਰਨ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ।
ਕਤਲ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਫਰਾਰ ਸੀ। ਹੁਣ ਪੁਲਿਸ ਕਾਤਲ ਰਸ਼ਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦੇ ਪੁਲੀਸ ਰਿਮਾਂਡ ਦੀ ਮੰਗ ਕਰੇਗੀ, ਤਾਂ ਜੋ ਘਟਨਾ ਨਾਲ ਸਬੰਧਤ ਸਾਰੇ ਸਬੂਤ ਇਕੱਠੇ ਕੀਤੇ ਜਾ ਸਕਣ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ 23 ਸਾਲਾ ਨਰਸ ਨਸੀਬ ਦੀ ਲਾਸ਼ ਸੋਹਾਣਾ ਦੇ ਇੱਕ ਪਾਰਕ ਵਿੱਚ ਪਾਣੀ ਦੀ ਟੈਂਕੀ ਨੇੜੇ ਬੈਂਚ ਕੋਲ ਪਈ ਮਿਲੀ ਸੀ। ਸਥਾਨਕ ਪੁਲਿਸ ਨੇ ਮੌਕੇ ਦਾ ਮੁਆਇਨਾ ਕਰਦਿਆਂ ਮਾਮਲਾ ਕਤਲ ਦਾ ਪਾਇਆ। ਇਸ ਤੋਂ ਬਾਅਦ ਪੋਸਟ ਮਾਰਟਮ ਰਿਪੋਰਟ ਵਿੱਚ ਵੀ ਪਤਾ ਲੱਗਾ ਕਿ ਮ੍ਰਿਤਕਾ ਦੇ ਗਲੇ ਦੀ ਹੱਡੀ ਟੁੱਟੀ ਹੋਈ ਸੀ। ਪੁਲਿਸ ਟੀਮ ਦੇ ਸ਼ੱਕ ਦੀ ਪੁਸ਼ਟੀ ਹੋਈ ਅਤੇ ਪਤਾ ਲੱਗਾ ਕਿ ਨਸੀਬ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।
ਨਸੀਬ ਮੂਲ ਰੂਪ ਵਿੱਚ ਅਬੋਹਰ ਦੇ ਸੀਡ ਫਾਰਮ ਦੀ ਰਹਿਣ ਵਾਲੀ ਸੀ ਅਤੇ ਮੋਹਾਲੀ ਦੇ ਸੋਹਾਣਾ ਪਿੰਡ ਵਿੱਚ ਸ਼ਿਮਲਾ ਦੇ ਇੱਕ ਦੋਸਤ ਨਾਲ ਪੀਜੀ ਵਿੱਚ ਰਹਿ ਰਹੀ ਸੀ। ਉਹ ਇਸ ਸਮੇਂ ਪੰਚਕੂਲਾ ਦੇ ਸੈਕਟਰ-5 ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰ ਰਹੀ ਸੀ। 14 ਨਵੰਬਰ ਨੂੰ ਉਹ ਹਸਪਤਾਲ ਗਈ ਪਰ ਐਤਵਾਰ ਸਵੇਰੇ ਉਸ ਦੀ ਲਾਸ਼ ਸੋਹਾਣਾ ਵਿੱਚ ਪਈ ਮਿਲੀ। ਉਸ ਦੀ ਪਛਾਣ ਨਸੀਬ ਦੇ ਆਈ-ਕਾਰਡ ਰਾਹੀਂ ਹੀ ਹੋਈ। ਨਸੀਬ ਚਾਰ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ।
ਇਹ ਵੀ ਪੜ੍ਹੋ : ਅਜੀਬੋ-ਗਰੀਬ : ਬਾਂਦਰ ਨੂੰ ਮਿਲੀ ‘ਉਮਰ ਕੈਦ’ ਦੀ ਸਜ਼ਾ, ਔਰਤਾਂ ਨੂੰ ਦੇਖ ਕੇ ਕਰਦਾ ਸੀ ਗੰਦੇ ਇਸ਼ਾਰੇ
ਪੁਲਿਸ ਵੱਲੋਂ ਕਾਬੂ ਕੀਤਾ ਕਾਤਲ, ਬਰਖਾਸਤ ਏਐਸਆਈ ਰਸ਼ਪ੍ਰੀਤ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਹੈ। ਪਰ ਉਸ ਦਾ ਨਰਸ ਨਸੀਬ ਨਾਲ ਅਫੇਅਰ ਚੱਲ ਰਿਹਾ ਸੀ। ਦੋਵਾਂ ਨੂੰ ਇਕੱਠੇ ਘੁੰਮਦੇ ਵੀ ਦੇਖਿਆ ਗਿਆ। ਦੋਵਾਂ ਵਿਚਾਲੇ ਝਗੜੇ ਤੋਂ ਬਾਅਦ ਰਸ਼ਪ੍ਰੀਤ ਸਿੰਘ ਨੇ ਨਸੀਬ ਦਾ ਕਤਲ ਕਰ ਦਿੱਤਾ ਅਤੇ ਫਿਰ ਪਰਿਵਾਰ ਸਮੇਤ ਫਰਾਰ ਹੋ ਗਿਆ।
ਕਤਲ ਤੋਂ ਬਾਅਦ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ, ਜਿਸ ਵਿੱਚ ਰਸ਼ਪ੍ਰੀਤ ਨਜ਼ਰ ਆ ਰਿਹਾ ਸੀ। ਸ਼ੱਕ ਡੂੰਘੇ ਹੋਣ ‘ਤੇ ਅਗਲੀ ਜਾਂਚ ‘ਚ ਪੁਲਸ ਨੇ ਰਸ਼ਪ੍ਰੀਤ ਸਿੰਘ ਨੂੰ ਬੇਨਕਾਬ ਕਰਨ ‘ਚ ਸਫਲਤਾ ਹਾਸਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: