ਪਟਿਆਲਾ ਦੇ ਥਾਣਾ ਪਾਤੜਾਂ ਅਧੀਨ ਪੈਂਦੇ ਪਿੰਡ ਖਾਣੇਵਾਲ ਦੇ ਬੱਸ ਸਟੈਂਡ ਦੇ ਨੇੜੇ ਬਿਨਾਂ ਨੰਬਰ ਵਾਲੀ ਵਰਨਾ ਕਾਰ ਸਵਾਰਾਂ ਨੇ ਇਕ ਬਾਈਕ ਸਵਾਰ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦਾ ਅੰਗੂਠਾ ਵੱਢ ਦਿੱਤਾ। ਮੁਲਜ਼ਮ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਜ਼ਖਮੀ ਨੌਜਵਾਨ ਨੂੰ ਸਥਾਨਕ ਹਸਪਤਾਲ ਲਿਜਾਇਾ ਗਿਆ ਜਿਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਵਿਚ ਪੀੜਤ ਦੇ ਬਿਆਨ ‘ਤੇ ਤਿੰਨ ਨੌਜਵਾਨਾਂ ਨੂੰ ਨਾਮਜ਼ਦ ਕਰਨ ਦੇ ਇਲਾਵਾ ਤਿੰਨ ਅਣਪਛਾਤਿਆਂ ਖਿਲਾਫ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕਰ ਲਿਆ ਹੈ ਪਰ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਜਾਣਕਾਰੀ ਮੁਤਾਬਕ ਗੁਰਵਿੰਦਰ ਗਿਰ ਵਾਸੀ ਪਿੰਡ ਕਲਰਭੈਣੀ ਆਪਣੇ ਦੋਸਤ ਸਨੀ ਨਾਲ ਬਾਈਕ ‘ਤੇ ਸਵਾਰ ਹੋ ਕੇ ਪਿੰਡ ਖਾਣੇਵਾਲ ਦੇ ਬੱਸ ਸਟੈਂਡ ਕੋਲ ਜਾ ਰਿਹਾ ਸੀ। ਇਸ ਦਰਮਿਆਨ ਵਰਨਾ ਕਾਰ ਵਿਚ ਸਵਾਰ ਹੋ ਕੇ ਆਏ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਗੁਰਵਿੰਦਰ ਨਾਲ ਮਾਰਕੁੱਟ ਦੇ ਬਾਅਦ ਉਸ ਦੇ ਹੱਥ ਦਾ ਅੰਗੂਠਾ ਕੱਟ ਦਿੱਤਾ ਤੇ ਫਿਰ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਤਰਨਤਾਰਨ : ਕਾਰ ਸਵਾਰ ਦੋ ਤਸਕਰਾਂ ਤੋਂ 4 ਕਿਲੋ ਹੈਰੋਇਨ ਡਰੱਗ ਮਨੀ ਬਰਾਮਦ, ਮਾਮਲਾ ਦਰਜ
ਗੁਰਵਿੰਦਰ ਗਿਰ ਦੇ ਪਿਤਾ ਕਰਮਾ ਗਿਰ ਨੇ ਦੱਸਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਕੁਝ ਨੌਜਵਾਨਾਂ ਵਿਚ ਲੜਾਈ ਹੋਈ ਸੀ। ਇਸ ਦੌਰਾਨ ਮੁਲਜ਼ਮਾਂ ਦੇ ਵਿਰੋਧੀ ਧਿਰ ਦੇ ਇਕ ਨੌਜਵਾਨ ਨਾਲ ਉੁਨ੍ਹਾਂ ਦਾ ਲੜਕਾ ਗੁਰਵਿੰਦਰ ਵੀ ਸੀ। ਹਾਲਾਂਕਿ ਬਾਅਦ ਵਿਚ ਦੋਵੇਂ ਧਿਰਾਂ ਵਿਚ ਸਮਝੌਤਾ ਹੋ ਗਿਆ ਸੀ। ਬਾਵਜੂਦ ਇਸ ਦੇ ਮੁਲਜ਼ਮਾਂ ਨੇ ਉੁਨ੍ਹਾਂ ਦੇ ਲੜਕੇ ਦਾ ਪਿੱਛਾ ਕਰਕੇ ਜਾਨਲੇਵਾ ਹਮਲਾ ਕਰਦੇ ਹੋਏ ਉਸ ਦਾ ਅੰਗੂਠਾ ਕੱਟ ਦਿੱਤਾ ਹੈ। ਏਐੱਸਆਈ ਜਗਦੀਸ਼ ਨੈਨ ਨੇ ਦੱਸਿਆ ਕਿ ਮੁਲਜ਼ਮ ਫਿਲਹਾਲ ਫਰਾਰ ਹੈ ਜਿਸ ਦੀ ਜਲਦ ਗ੍ਰਿਫਤਾਰੀ ਕਰ ਲਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: