ਇਕ ਵਿਅਕਤੀ ਆਪਣੀ 61 ਸਾਲ ਦੀ ਜ਼ਿੰਦਗੀ ਵਿਚ 87 ਵਾਰ ਵਿਆਹ ਕਰ ਚੁੱਕਾ ਹੈ ਤੇ ਹੁਣ ਉਹ 88ਵੀਂ ਵਾਰ ਵਿਆਹ ਕਰਨ ਜਾ ਰਿਹਾ ਹੈ। ਹੁਣ ਉਹ ਜਿਸ ਨਾਲ ਵਿਆਹ ਕਰ ਰਿਹਾ ਹੈ, ਉਹ ਉਸ ਦੀ ਸਾਬਕਾ ਪਤਨੀ ਹੀ ਹੈ। ਉਸ ਨੇ 86ਵਾਂ ਵਿਆਹ ਉਸ ਨਾਲ ਹੀ ਕੀਤਾ ਸੀ ਪਰ ਉਹ ਇਕ ਮਹੀਨੇ ਦੇ ਅੰਦਰ ਹੀ ਛੱਡ ਕੇ ਚਲੀ ਗਈ ਸੀ।
ਇੰਡੋਨੇਸ਼ੀਆ ਦੇ ਜਾਵਾ ਦੇ ਰਹਿਣ ਵਾਲੇ ਇਸ ਵਿਅਕਤੀ ਦਾ ਨਾਂ ਮਾਜਾਲੇਂਗਕਾ ਹੈ। ਇਹ ਕਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਕਾਨ ਕਿਸਾਨੀ ਦਾ ਕੰਮ ਕਰਦਾ ਹੈ। ਕਾਨ ਮੁਤਾਬਕ ਉਸ ਨੇ ਪਹਿਲਾ ਵਿਆਹ ਸਿਰਫ 14 ਸਾਲ ਦੀ ਉਮਰ ਵਿਚ ਹੀ ਕੀਤਾ ਸੀ। ਉਸ ਦੀ ਪਹਿਲੀ ਪਤਨੀ ਉਨ੍ਹਾਂ ਤੋਂ ਉਮਰ ਵਿਚ 2 ਸਾਲ ਵੱਡੀ ਸੀ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਾਬਕਾ ਪਤਨੀ ਨੇ ਦੁਬਾਰਾ ਉਨ੍ਹਾਂ ਕੋਲ ਆਉਣ ਦਾ ਪ੍ਰਸਤਾਵ ਰੱਖਿਆ ਤਾਂ ਉਹ ਇਨਕਾਰ ਨਹੀਂ ਕਰ ਸਕੇ।
ਕਾਨ ਨੇ ਕਿਹਾ ਕਿ ਸਾਨੂੰ ਵੱਖ ਹੋਏ ਲੰਬਾ ਸਮਾਂ ਹੋ ਗਿਆ ਹੈ ਪਰ ਦੋਵਾਂ ਵਿਚ ਪਿਆਰ ਅਜੇ ਵੀ ਜ਼ਿੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਆਹ ਇਕ ਮਹੀਨੇ ਵਿਚ ਹੀ ਟੁੱਟ ਗਿਆ ਸੀ ਪਰ ਮਹਿਲਾ ਹੁਣ ਵੀ ਉੁਨ੍ਹਾਂ ਨਾਲ ਪਿਆਰ ਕਰਦੀ ਹੈ।
ਕਾਨ ਨੇ ਦੱਸਿਆ ਮੇਰੇ ਖਰਾਬ ਵਿਵਹਾਰ ਦੀ ਵਜ੍ਹਾ ਨਾਲ ਮੇਰੀ ਪਤਨੀ ਨੇ ਵਿਆਹ ਦੇ ਦੋ ਸਾਲ ਬਾਅਦ ਤਲਾਕ ਮੰਗ ਲਿਆ। ਉਨ੍ਹਾਂ ਨੇ ਆਪਣੇ ਵਿਵਹਾਰ ਬਾਰੇ ਵਿਸਤਾਰ ਬਾਰੇ ਕੁਝ ਨਹੀਂ ਦੱਸਿਆ। ਉਨ੍ਹਾਂ ਮੰਨਿਆ ਕਿ ਉਨ੍ਹਾਂ ਨੂੰ ਗੁੱਸਾ ਬਹੁਤ ਆਉਂਦਾ ਸੀ। ਇਸ ਦੇ ਬਾਅਦ ਮਹਿਲਾਵਾਂ ਨੂੰ ਆਕਰਸ਼ਿਤ ਕਰਨ ਲਈ ਅਧਿਆਤਮ ਦਾ ਰੁਖ ਕੀਤਾ। ਉਨ੍ਹਾਂ ਕਿਹਾ ਕਿ ਮੈਂ ਮਹਿਲਾਵਾਂ ਦੀ ਭਾਵਨਾਵਾਂ ਨਾਲ ਨਹੀਂ ਖੇਡਣਾ ਚਾਹੁੰਦਾ ਸੀ। ਕੁਝ ਵੀ ਗਲਤ ਕਰਨ ਨਾਲੋਂ ਵਿਆਹ ਕਰਨਾ ਚੰਗਾ ਸੀ।
ਕਾਨ ਨੂੰ ਲੋਕ ‘ਪਲੇਅਬੁਆਏ ਕਿੰਗ’ ਦੇ ਵਜੋਂ ਵੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਹਿਲਾ ਦੁਬਾਰਾ ਉਨ੍ਹਾਂ ਦੀ ਜ਼ਿੰਦਗੀ ਵਿਚ ਆਉਣਾ ਚਾਹੁੰਦੀ ਹੈ ਤਾਂ ਉਹ ਮਨ੍ਹਾ ਨਹੀਂ ਕਰਦੇ ਹਨ। ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕਿੰਨੀਆਂ ਪਤਨੀਆਂ ਹੁਣ ਕਾਨ ਦੇ ਨਾਲ ਹਨ ਤੇ ਉਸ ਦੇ ਕਿੰਨੇ ਬੱਚੇ ਹਨ।
ਵੀਡੀਓ ਲਈ ਕਲਿੱਕ ਕਰੋ -: