ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਅੱਜ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਖੇਤਰ ਤੋਂ ਭਾਜਪਾ-ਪੰਜਾਬ ਲੋਕ ਕਾਂਗਰਸ ਗਠਜੋੜ ਦੇ ਉਮੀਦਵਾਰ ਦਿਆਲ ਦਾਸ ਸੋਢੀ ਦੇ ਹੱਕ ਵਿਚ ਰੈਲੀ ਕਰਨ ਪਹੁੰਚੇ ਹਨ। ਨੱਢਾ ਨੇ ਕਿਹਾ ਕਿ ਕਿਸਾਨਾਂ ਦੇ ਨਾਂ ‘ਤੇ ਸਿਆਸਤ ਕਰਨ ਵਾਲੇ ਬਹੁਤ ਲੋਕ ਹਨ ਪਰ ਕਿਸਾਨਾਂ ਲਈ ਜਿੰਨਾ ਕੰਮ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਹੈ, ਓਨਾ ਕਿਸੇ ਨੇ ਨਹੀਂ ਕੀਤਾ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਤਹਿਤ 10.50 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਹਰ ਤੀਜੇ ਮਹੀਨੇ 2-2 ਹਜ਼ਾਰ ਰੁਪਏ ਪਹੁੰਚਾਏ ਗਏ। ਪੰਜਾਬ ਵਿਚ ਵੀ 23 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਲਗਭਗ 24000 ਕਰੋੜ ਰੁਪਏ ਪਹੁੰਚਾਏ ਗਏ।
ਜੋ ਕੰਮ PM ਮੋਦੀ ਨੇ ਸਿੱਖ ਭਰਾਵਾਂ ਲਈ ਕੀਤਾ, ਹਿੰਦੂ-ਸਿੱਖ ਏਕਤਾ ਲਈ ਕੀਤਾ, ਉਹ ਵੀ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਹੈ। ਪਹਿਲਾਂ ਗੁਰਦੁਆਰਿਆਂ ‘ਤੇ ਲੱਗਣ ਵਾਲੇ ਲੰਗਰ ‘ਤੇ ਟੈਕਸ ਲੱਗਦਾ ਸੀ। ਕਿਸੇ ਨੇ ਇਸ ਟੈਕਸ ਨੂੰ ਹਟਾਉਣ ਦੀ ਮੰਗ ਨਹੀਂ ਕੀਤੀ ਸੀ। ਪ੍ਰਧਾਨ ਮੰਤਰੀ ਨੇ ਖੁਦ ਕਿਹਾ ਸੀ ਕਿ ਟੈਕਸ ਹਟਣਾ ਚਾਹੀਦਾ। ਹੁਣ ਲੰਗਰ ‘ਤੇ ਟੈਕਸ ਨਹੀਂ ਲੱਗਦਾ।
ਇਸ ਮੌਕੇ ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 1984 ਵਿਚ ਜਦੋਂ ਦੰਗੇ ਹੋਏ ਸਨ ਉਸ ਵਿਚ ਸਿੱਖ ਭਾਈਚਾਰੇ ਦੇ ਲੋਕ ਮਾਰੇ ਗਏ ਸਨ ਤਾਂ ਕਾਂਗਰਸ ਨੇ ਕਿਹਾ ਸੀ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਇੱਕ ਪਾਸੇ ਤਾਂਡਵ ਹੋ ਰਿਹਾ ਸੀ, ਮਾਨਵਤਾ ਨਾਲ ਖਿਲਵਾੜ ਹੋ ਰਿਹਾ ਸੀ, ਪਰ ਕਿਸੇ ਨੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸਾਰ ਨਹੀਂ ਲਈ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਬਾਅਦ ਉਨ੍ਹਾਂ ਨੇ SIT ਬਣਾਈ ਤੇ ਦੋਸ਼ੀਆਂ ਨੂੰ ਜੇਲ੍ਹ ਭੇਜ ਕੇ ਪੀੜਤ ਪਰਿਵਾਰਾਂ ਦੇ ਹੰਝੂ ਪੂੰਝਣ ਦਾ ਕੰਮ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਪਾਰਟੀਆਂ ਪਰਿਵਾਰਵਾਦੀ ਪਾਰਟੀ ਹੋ ਗਈਆਂ ਹਨ। ਪੰਜਾਬ ਵਿਚ ਵੀ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਦਾ ਹੀ ਭਲਾ ਹੁੰਦਾ ਹੈ। ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਸ਼ਵਾਸ ਤੇ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਆਧਾਰ ‘ਤੇ ਅੱਗੇ ਵਧਦੀ ਹੈ। ਗਰੀਬ, ਦਲਿਤ ਤੇ ਸਮਾਜ ਦੇ ਹਰੇਕ ਵਿਅਕਤੀ ਦੇ ਵਿਕਾਸ ਲਈ ਭਾਜਪਾ ਵਚਨਬੱਧ ਹੈ।