ਪੰਜਾਬ ਦੇ ਅੰਮ੍ਰਿਤਸਰ ਦੀ ਸਭ ਤੋਂ ਬਿਜ਼ੀ ਸੜਕ ‘ਤੇ ਵੀਰਵਾਰ ਦੇਰ ਰਾਤ ਇੱਕ ਵਾਰ ਫਿਰ ਬੰਦੂਕ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰੇ ਇਕ ਫਾਰਮੇਸੀ ਸਟੋਰ ‘ਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ‘ਤੇ ਉਸ ਦੇ ਗਲੇ ‘ਚ ਰੱਖੇ ਕਰੀਬ 35 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਲੁਟੇਰੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਘਟਨਾ ਅੰਮ੍ਰਿਤਸਰ ਦੇ ਕੋਰਟ ਰੋਡ ਨਿਊ ਰਿਆਲਟੋ ਚੌਂਕ ‘ਤੇ ਸਰਕਟ ਹਾਊਸ ਚੌਂਕੀ ਤੋਂ ਸਿਰਫ 200 ਮੀਟਰ ਦੀ ਦੂਰੀ ‘ਤੇ ਵਾਪਰੀ। ਦੁਕਾਨ ਮਾਲਕ ਮਨਿੰਦਰ ਸਿੰਘ ਔਲਖ ਨੇ ਦੱਸਿਆ ਕਿ ਲੁੱਟ ਦੀ ਇਹ ਵਾਰਦਾਤ ਵੀਰਵਾਰ ਰਾਤ ਕਰੀਬ 9.30 ਹੋਈ। ਦੁਕਾਨ ‘ਤੇ ਦੋ ਲੜਕੇ ਕੰਮ ਕਰ ਰਹੇ ਸਨ। ਉਦੋਂ ਹੀ ਇੱਕ ਦਸਤਾਰਧਾਰੀ ਨੌਜਵਾਨ ਫ਼ੋਨ ਸੁਣਦਾ ਦੁਕਾਨ ਅੰਦਰ ਆਇਆ।
ਉਹ ਕਰੀਬ ਡੇਢ ਮਿੰਟ ਤੱਕ ਫ਼ੋਨ ਸੁਣਦਾ ਰਿਹਾ। ਦੁਕਾਨ ਖਾਲੀ ਹੁੰਦੇ ਹੀ ਉਹ ਕਾਊਂਟਰ ਤੋਂ ਅੰਦਰ ਆ ਗਿਆ। ਮੁੰਡਿਆਂ ਨੇ ਉਸ ਨੂੰ ਅੱਗੇ ਆਉਣ ਤੋਂ ਰੋਕ ਦਿੱਤਾ। ਫਿਰ ਉਸ ਨੇ ਪਿਸਤੌਲ ਕੱਢ ਕੇ ਦੋਹਾਂ ਨੂੰ ਚੁੱਪਚਾਪ ਇਕ ਪਾਸੇ ਖੜ੍ਹੇ ਹੋਣ ਲਈ ਕਿਹਾ। ਮੁਲਜ਼ਮ ਨੇ ਖੁਦ ਗਲਾ ਖੋਲ੍ਹ ਕੇ ਉਸ ਵਿਚ ਰੱਖੀ ਨਕਦੀ ਕੱਢ ਕੇ ਜੇਬਾਂ ਵਿਚ ਪਾ ਲਈ। ਉਦੋਂ ਇਕ ਗਾਹਕ ਦੁਕਾਨ ਵਿਚ ਆਇਆ ਅਤੇ ਇਹ ਦੇਖ ਕੇ ਦੋਸ਼ੀ ਦੁਕਾਨ ਤੋਂ ਖਿਸਕ ਗਿਆ।
ਇਹ ਵੀ ਪੜ੍ਹੋ : ਜੇਲ੍ਹ ਵਾਪਸੀ ਤੋਂ ਪਹਿਲਾਂ ਰਾਮ ਰਹੀਮ ਦਾ ‘ਚੈਟ ਪੇ ਚੈਟ’ ਗਾਣਾ ਲਾਂਚ, ਗੀਤ ‘ਚ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਦਿੱਤਾ ਸੰਦੇਸ਼
ਇਸ ਦੌਰਾਨ ਏ.ਸੀ.ਪੀ ਵਰਿੰਦਰ ਸਿੰਘ ਖੋਸਾ ਮੌਕੇ ‘ਤੇ ਪਹੁੰਚੇ। ਉਸ ਨੇ ਦੁਕਾਨ ’ਤੇ ਮੌਜੂਦ ਦੋਵਾਂ ਨੌਜਵਾਨਾਂ ਨਾਲ ਗੱਲ ਕੀਤੀ। ਉਸ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਲੈ ਲਈ ਗਈ ਹੈ। ਮਾਮਲੇ ਦੀ ਤਕਨੀਕੀ ਜਾਂਚ ਕੀਤੀ ਜਾਵੇਗੀ। ਜਲਦ ਹੀ ਦੋਸ਼ੀ ਫੜੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: