ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ ‘ਤੇ ਅੱਜ ਦੁਪਿਹਰ ਫਿਰ ਤੋਂ ਹਮਲਾ ਕੀਤਾ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਪਵਿੱਤਰ ਥਾਂ ਦੇ ਮੇਨ ਗੇਟ ‘ਤੇ ਬਲਾਸਟ ਹੋਇਆ। ਘਟਨਾ ਸਮੇਂ ਇਥੇ ਸਿੱਖਾਂ ਨਾਲ ਹਿੰਦੂ ਭਾਈਚਾਰੇ ਦੇ ਕੁਝ ਲੋਕ ਵੀ ਮੌਜੂਦ ਸਨ। 18 ਜੂਨ ਨੂੰ ਵੀ ਇਸ ਗੁਰਦੁਆਰੇ ‘ਤੇ ਹਮਲਾ ਕੀਤਾ ਗਿਆ ਸੀ ਉਦੋਂ ਦੋ ਲੋਕਾਂ ਦੀ ਮੌਤ ਹੋਈ ਸੀ।
ਦੱਸ ਦੇਈਏ ਕਿ ਮੰਗਲਵਾਰ ਨੂੰ ਹੀ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੇ ਸਿੱਖਾਂ ਤੇ ਹਿੰਦੂਆਂ ਦੇ ਵਫਦ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਤਾਲਿਬਾਨ ਹਕੂਮਤ ਨੇ ਬਿਆਨ ਵਿਚ ਕਿਹਾ ਸੀ ਕਿ ਦੇਸ਼ ਛੱਡ ਕੇ ਗਏ ਸਿੱਖ ਤੇ ਹਿੰਦੂ ਵਾਪਸ ਪਰਤ ਆਉਣ। ਅਸੀਂ ਉਨ੍ਹਾਂ ਨੂੰ ਸੁਰੱਖਿਆ ਦਾ ਪੂਰਾ ਭਰੋਸਾ ਦਿਵਾਉਂਦੇ ਹਾਂ।
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਅਗਸਤ 2021 ਦੇ ਬਾਅਦ ਤੋਂ ਤਾਲਿਬਾਨ ਦੀ ਸਰਕਾਰ ਹੈ। ਤਾਲਿਬਾਨ ਸਰਕਾਰ ਆਉਣ ਦੇ ਬਾਅਦ ਤੋਂ ਸਿੱਖ ਭਾਈਚਾਰੇ ਸਣੇ ਬਾਕੀ ਘੱਟ ਗਿਣਤੀ ਭਾਈਚਾਰੇ ‘ਤੇ ਹਮਲੇ ਵਧੇ ਹਨ। ਤਾਲਿਬਾਨ ਦੇ ਹਮਲੇ ਤੋਂ ਪਹਿਲਾਂ ਹੀ ਅਫਗਾਨਿਸਤਾਨ ਵਿਚ ਕੁੱਲ 600 ਦੇ ਲਗਭਗ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਸਨ ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਸ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਕਈ ਲੋਕ ਇਥੋਂ ਭਾਰਤ ਆ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: