ਬਠਿੰਡਾ ਮਿਲਟਰੀ ਸਟੇਸ਼ਨ ਸਵੇਰੇ ਲਗਭਗ 4.35 ਵਜੇ ਫਾਇਰਿੰਗ ਦੀ ਘਟਨਾ ਨਾਲ ਦਹਿਲ ਗਿਆ। ਇਸ ਘਟਨਾ ਵਿਚ 4 ਜਵਾਨਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ 2 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਸਮੇਂ ਆਪਣੀ ਡਿਊਟੀ ਦੇ ਬਾਅਦ ਚਾਰੋਂ ਜਵਾਨ ਕਮਰੇ ਵਿਚ ਸੌਂ ਰਹੇ ਸਨ।
ਘਟਨਾ ਦੇ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। FIR ਮੁਤਾਬਕ ਚਾਰੋਂ ਜਵਾਨ ਸਾਗਰ, ਕਮਲੇ, ਸੰਤੋਸ਼ ਤੇ ਯੋਗੇਸ਼ ਡਿਊਟੀ ਦੇ ਬਾਅਦ ਕਮਰੇ ਵਿਚ ਸੌਂ ਰਹੇ ਸਨ। ਉਦੋਂ ਸਫੈਦ ਕੁੜਤਾ ਪਜਾਮਾ ਪਹਿਨੇ ਦੋ ਨਕਾਬਪੋਸ਼ ਲੋਕਾਂ ਨੇ ਉਨ੍ਹਾਂ ‘ਤੇ ਰਾਈਫਲਾਂ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ ਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਪੂਰੇ ਮਾਮਲੇ ਵਿਚ ਪੁਲਿਸ ਨੇ 2 ਅਣਪਛਿਤਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਭਾਰਤੀ ਫੌਜ ਨੇ ਦੱਸਿਆ ਕਿ ਸਰਚ ਟੀਮ ਨੇ ਮੈਗਜ਼ੀਨ ਨਾਲ ਇੰਸਾਸ ਰਾਇਫਲ ਬਰਾਮਦ ਕੀਤੀ ਹੈ।ਫੌਜ ਤੇ ਪੁਲਿਸ ਦੀ ਟੀਮਾਂ ਹੁਣ ਹੋਰ ਜਾਣਕਾਰੀ ਹਾਸਲ ਕਰਨ ਲਈ ਹਥਿਆਰ ਦਾ ਫੋਰੈਂਸਿੰਗ ਵਿਸ਼ਲੇਸ਼ਣ ਕਰਨਗੀਆਂ। ਪੰਜਾਬ ਪੁਲਿਸ ਨਾਲ ਸੰਯੁਕਤ ਜਾਂਚ ਜਾਰੀ ਹੈ। ਹਰ ਸੰਭਵ ਮ ਦਿੱਤੀ ਜਾ ਰਹੀ ਹੈ। ਇਸ ਮਾਮਲੇ ਵਿਚ ਹੁਣ ਤੱਕ ਕਿਸੇ ਵਿਅਕਤੀ ਨੂੰ ਹਿਰਾਸਤ ਵਿਚ ਨਹੀਂਲਿਆ ਗਿਆ ਹੈ।
ਸੁਰਿੰਦਰਪਾਲ ਸਿੰਘ ਪਰਮਾਰ, ਏਡੀਜੀਪੀ ਨੇ ਦੱਸਿਆ ਕਿ ਸਵੇਰੇ 4.30 ਵਜੇ ਫਾਇਰਿੰਗ ਦੀ ਘਟਨਾ ਹੋਈ ਸੀ ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ। ਸਰਚ ਆਪ੍ਰੇਸ਼ਨ ਜਾਰੀ ਹੈ। ਅਸੀਂ ਫੌਜ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ। ਰਾਈਫਲ ਚੋਰੀ ਹੋਣ ਤੋਂ ਲੈ ਕੇ 2-3 ਦਿਨ ਪਹਿਲਾਂ FIR ਦਰਜ ਕੀਤੀ ਗਈ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ :