ਪੰਜਾਬ ਵਿਚ ਬੇਅਦਬੀ ਦੇ ਮਾਮਲੇ ਨਿਤ ਦਿਨ ਸਾਹਮਣੇ ਆ ਰਹੇ ਹਨ। ਚੋਣਾਂ ਮੌਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਮਾਹੌਲ ਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਅਦਬੀ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਪਿੰਡ ਔਲਖ ਸਥਿਤ ਗੁਰਦੁਆਰੇ ਤੋਂ ਸਾਹਮਣੇ ਆਇਆ ਹੈ। ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਲੋਕਾਂ ਨੇ ਗੁਰਦੁਆਰੇ ਵਿਚ ਵੜ ਕੇ ਨੌਜਵਾਨ ਨੂੰ ਫੜ ਲਿਆ ਤੇ ਉਸ ਦੀ ਖੂਬ ਮਾਰਕੁਟਾਈ ਕੀਤੀ।
ਫੜੇ ਗਏ ਨੌਜਵਾਨ ਦੀ ਪਛਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ ਤੇ ਫੜੇ ਜਾਣ ਤੋਂ ਬਾਅਦ ਲੋਕਾਂ ਨੇ ਉਸ ਦੀ ਕਾਫੀ ਮਾਰਕੁਟਾਈ ਕੀਤੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਅਜਨਾਲਾ ਦੇ ਪਿੰਡ ਭਿੰਡੀ ਔਲਖ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਚ ਸ਼ਨੀਵਾਰ ਨੂੰ ਸ਼ਾਮ ਲਗਭਗ 4.45 ਵਜੇ ਚੋਰੀ ਕਰਨ ਆਏ ਨੌਜਵਾਨ ਨੂੰ ਲੋਕਾਂ ਨੇ ਫੜ ਲਿਆ। ਉਸ ਨੇ ਦੱਸਿਆ ਕਿ ਪਿੰਡ ਦੇ ਹੀ ਹੋਰ ਵਿਅਕਤੀ ਗੰਨਾ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਬੇਅਦਬੀ ਕਰੇਗਾ ਤਾਂ ਉਸ ਨੂੰ ਇੱਕ ਲੱਖ ਰੁਪਏ ਮਿਲਣਗੇ।
ਉਸ ਨੇ ਕਿਹਾ ਕਿ ਪਹਿਲਾਂ ਉਹ ਨਹੀਂ ਮੰਨਿਆ ਪਰ ਨਸ਼ੇ ਦੇ ਲਾਲਚ ਵਿਚ ਉਹ ਸਿਰਫ ਅੰਦਰ ਦੇਖਣ ਆਇਆ ਸੀ। ਚੋਰੀ ਉਸ ਦੇ ਨਾਲ ਆਏ ਕਿਸੇ ਦੂਜੇ ਨੌਜਵਾਨ ਨੇ ਕੀਤੀ ਹੈ। ਸੀਸੀਟੀਵ ਕੈਮਰਿਆਂ ਮੁਤਾਬਕ ਨੌਜਵਾਨ ਦੀਵਾਰ ਟੱਪ ਕੇ ਅੰਦਰ ਦਾਖਲ ਹੋਇਆ ਸੀ ਤੇ ਉਸ ਨਾਲ ਕੋਈ ਹੋਰ ਨਹੀਂ ਸੀ। ਵੀਡੀਓ ਵਿਚ ਗੁਰਸਾਹਿਬ ਨੇ ਮੰਨਿਆ ਕਿ ਉਸ ਨੂੰ ਬੇਅਦਬੀ ਲਈ ਕਿਹਾ ਗਿਆ ਸੀ ਪਰ ਉਸ ਨੇ ਨਹੀਂ ਕੀਤੀ। ਦੂਜੇ ਨੌਜਵਾਨ ਨੇ ਸ੍ਰੀ ਗੁਰਦੁਆਰਾ ਸਾਹਿਬ ਦੀ ਗੋਲਕ ਤੋਂ ਪੈਸੇ ਚੁਰਾਏ ਹਨ। ਮੌਕੇ ਉਤੇ ਪੁੱਜੀ ਪੁਲਿਸ ਨੇ ਨੌਜਵਾਨ ਨੂੰ ਲੋਕਾਂ ਦੇ ਚੁੰਗਲ ਵਿਚੋਂ ਛੁਡਵਾ ਕੇ ਗ੍ਰਿਫਤਾਰ ਕੀਤਾ। ਗੁਰਸਾਹਿਬ ਨੇ ਮੰਨਿਆ ਕਿ ਉਸ ਨੇ ਇਹ ਸਾਰਾ ਕੁਝ ਨਸ਼ੇ ਲਈ ਕੀਤਾ ਹੈ। ਉਸ ਖਿਲਾਫ FIR ਦਰਜ ਕਰ ਲਈ ਗਈ ਹੈ। ਦੂਜਾ ਦੋਸ਼ੀ ਗੰਨਾ ਫਰਾਰ ਹੈ।
ਵੀਡੀਓ ਲਈ ਕਲਿੱਕ ਕਰੋ -: