ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਬੀਐੱਸਐੱਫ ਨੇ ਪੰਜਾਬ ਦੇ ਜਲਾਲਾਬਾਦ ਵਿਚ ਕੌਮਾਂਤਰੀ ਸਰਹੱਦ ਕੋਲ ਪਾਕਿਸਤਾਨ ਤੋਂ ਭੇਜੇ ਗਏ ਹਥਿਆਰ ਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਦੇ ਇਲਾਵਾ ਦੋ ਪੈਕੇਟ ਵਿਚ ਕਰੋੜਾਂ ਦੀ ਹੈਰੋਇਨ ਵੀ ਜ਼ਬਤ ਕੀਤੀ ਹੈ।
BSF ਨੇ ਇਹ ਜਾਣਕਾਰੀ ਦਿੱਤੀ। ਬੀਐੱਸਐੱਫ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਜਵਾਨਾਂ ਨੇ ਬੀਓਪੀ ਐੱਨਐੱਸਵਾਲਾ, ਸੈਕਟਰ ਅਬੋਹਰ, ਜਲਾਲਾਬਾਦ ਵਿਚ ਇਕ ਵਿਸਤ੍ਰਿਤ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਜਵਾਨਾਂ ਨੇ 1 ਪਿਸਤੌਲ, ਇਕ ਮੈਗਜ਼ੀਨ, 8 ਕਾਰਤੂਸ ਤੇ 2 ਕਿਲੋਗ੍ਰਾਮ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਪਟਨਾ ‘ਚ ਡੁੱਬਣ ਨਾਲ NDRF ਦੇ ਜਵਾਨ ਦੀ ਮੌ.ਤ, ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ
ਜਾਣਕਾਰੀ ਮੁਤਾਬਕ ਇਹ ਹਥਿਆਰ ਤੇ ਹੈਰੋਇਨ ਜ਼ਬਤ ਕੀਤੀ ਗਈ ਹੈ। ਹੈਰੋਇਨ ਪਾਕਿਸਤਾਨ ਤੋਂ ਭਾਰਤ ਵਿਚ ਭੇਜੀ ਗਈ ਹੈ। ਫਿਲਹਾਲ ਪੂਰੇ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: