ਸੰਸਦ ਕਿਸੇ ਦੇਸ਼ ਦੀ ਸ਼ਾਨ ਹੁੰਦਾ ਹੈ। ਇੱਥੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲਏ ਜਾਂਦੇ ਹਨ। ਜਨਤਾ ਆਪਣੇ ਨੁਮਾਇੰਦੇ ਚੁਣ ਕੇ ਇੱਥੇ ਭੇਜਦੀ ਹੈ। ਇਹ ਲੋਕਤੰਤਰ ਦੀ ਤਸਵੀਰ ਹੈ। ਆਸਟ੍ਰੇਲੀਆ ਦੀ ਸੰਸਦ ਇਸ ਸਮੇਂ ਸ਼ਰਮਸਾਰ ਹੈ। ਮਹਿਲਾ ਸੰਸਦ ਮੈਂਬਰ ਦੇ ਹੰਝੂ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ।
ਭਰੀ ਸੰਸਦ ਵਿੱਚ ਰੋ-ਰੋ ਕੇ ਲਿਡੀਆ ਥੋਰਪੇ ਨੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਹੈ, ਜਦੋਂ-ਜਦੋਂ ਉਸ ਨੇ ਜੁਰਮ ਖਿਲਾਫ ਆਵਾਜ਼ ਚੁੱਕਣੀ ਚਾਹੀ, ਉਦੋਂ-ਉਦੋਂ ਉਸ ਨੂੰ ਡਰਾ-ਧਮਕਾ ਕੇ ਚੁੱਪ ਕਰਾ ਦਿੱਤਾ ਗਿਆ। ਸੰਸਦ ਅੰਦਰ ਮਹਿਲਾ ਸਾਂਸਦ ਦੀ ਰੋਂਦੀ ਹੋਈ ਤਸਵੀਰ ਅੱਜ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਆਸਟ੍ਰੇਲੀਅਨ ਸੰਸਦ ਮੈਂਬਰ ਲਿਡੀਆ ਥੋਰਪ ਨੇ ਦੋਸ਼ ਲਾਇਆ ਕਿ ਸੰਸਦ ‘ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਸ ਨੇ ਕਿਹਾ ਕਿ ਇਹ ਇਮਾਰਤ ਔਰਤਾਂ ਲਈ ਕੰਮ ਕਰਨ ਲਈ ਸੁਰੱਖਿਅਤ ਨਹੀਂ ਹੈ। ਇਹ ਕਹਿੰਦੇ ਹੋਏ ਉਹ ਰੋ ਪਈ। ਉਸ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਸ ‘ਤੇ ਗੰਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਉਸ ਨੂੰ ਇੱਕ ਪੌੜੀ ਦੇ ਕੋਲ ਖੂੰਜੇ ਲਾਇਆ ਗਿਆ ਸੀ ਅਤੇ ਗਲਤ ਤਰੀਕੇ ਨਾਲ ਛੂਹਿਆ ਗਿਆ ਸੀ। ਥੋਰਪੇ ਨੇ ਕੰਜ਼ਰਵੇਟਿਵ ਡੇਵਿਡ ਵੈਨ ‘ਤੇ ਦੋਸ਼ ਲਾਏ ਹਨ।
ਹਾਲਾਂਕਿ ਵੈਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ। ਵੈਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਸ਼ਾਂ ਕਾਰਨ ਟੁੱਟਿਆ ਹੋਇਆ ਹੈ ਅਤੇ ਬਹੁਤ ਪਰੇਸ਼ਾਨ ਹੈ। ਉਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਲ ਝੂਠੇ ਦੋਸ਼ ਹਨ। ਹਾਲਾਂਕਿ ਲਿਬਰਲ ਪਾਰਟੀ ਨੇ ਵੈਨ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਉਖੜ ਗਏ ਦਰੱਖਤ, ਟੁੱਟ ਗਏ ਮਕਾਨ, ਗੁਜਰਾਤ ‘ਚ ਤਬਾਹੀ ਲਿਆਇਆ ‘ਬਿਪਰਜਾਏ’ ਤੂਫਾਨ
ਥੋਰਪੇ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਦਾ ਮਤਲਬ ਹਰ ਕਿਸੇ ਲਈ ਵੱਖੋ-ਵੱਖਰਾ ਹੁੰਦਾ ਹੈ। ਉਸ ਨੇ ਕਿਹਾ ਕਿ ਮੈਂ ਦੱਸਦੀ ਹਾਂ ਕਿ ਮੇਰੇ ਨਾਲ ਕੀ ਹੋਇਆ ਹੈ। ਮੇਰੇ ਨਾਲ ਜ਼ਬਰਦਸਤੀ ਕੀਤੀ ਗਈ ਸੀ। ਮੈਨੂੰ ਗਲਤ ਢੰਗ ਨਾਲ ਛੂਹਿਆ ਗਿਆ ਸੀ। ਮੈਂ ਦਫਤਰ ਦੇ ਗੇਟ ਤੋਂ ਬਾਹਰ ਨਿਕਲਣ ਤੋਂ ਡਰਦੀ ਸੀ। ਪਹਿਲਾਂ ਮੈਂ ਦਰਵਾਜ਼ਾ ਥੋੜਾ ਖੋਲ੍ਹਦੀ ਸੀ। ਇਸ ਤੋਂ ਬਾਅਦ ਬਾਹਰ ਦੇਖਦੀ ਸੀ ਕਿ ਕਿਤੇ ਕੋਈ ਹੈ ਤਾਂ ਨਹੀਂ। ਜਦੋਂ ਮੈਨੂੰ ਰਸਤਾ ਸਾਫ ਦਿਸਦਾ ਸੀ ਉਦੋਂ ਮੈਂ ਬਾਹਰ ਨਿਕਲਦੀ ਸੀ। ਮੈਂ ਇਸ ਹੱਦ ਤੱਕ ਡਰ ਗਈ ਸੀ ਕਿ ਜਦੋਂ ਮੈਂ ਇਮਾਰਤ ਦੇ ਅੰਦਰ ਜਾਂਦੀ ਸੀ ਤਾਂ ਕਿਸੇ ਨੂੰ ਨਾਲ ਲੈ ਕੇ ਜਾਂਦੀ ਸੀ। ਕਥਿਤ ਤੌਰ ‘ਤੇ ਪੀੜਤ ਸਾਂਸਦ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਮੇਰੇ ਵਰਗੇ ਹੋਰ ਵੀ ਪੀੜਤ ਹਨ ਪਰ ਉਹ ਆਪਣੇ ਕਰੀਅਰ ਕਰਕੇ ਕਦੇ ਸਾਹਮਣੇ ਨਹੀਂ ਆਏ।
ਵੀਡੀਓ ਲਈ ਕਲਿੱਕ ਕਰੋ -: