ਜਿਣਸੀ ਸ਼ੋਸ਼ਣ ਦਾ ਦੋਸ਼ ਝੇਲ ਰਹੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਹੁਣ ਆਪਣੇ ਹੀ ‘ਘਰ’ ਤੋਂ ਚੁਣੌਤੀ ਮਿਲਣ ਲੱਗੀ ਹੈ। ਯੋਗ ਗੁਰੂ ਬਾਬਾ ਰਾਮਦੇਵ ਨੇ ਭਾਜਪਾ ਸਾਂਸਦ ਖਿਲਾਫ ਦਿੱਲੀ ਦੇ ਜੰਤਰ-ਮੰਤਰ ‘ਤੇ ਚੱਲ ਰਹੇ ਪਹਿਲਵਾਨਾਂ ਦੇ ਧਰਨਾ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਹੈ।
ਬਾਬਾ ਰਾਮਦੇਵ ਨੇ ਕਿਹਾ ਕਿ ਕੁਸ਼ਤੀ ਸੰਘ ਦੇ ਪ੍ਰਧਾਨ ‘ਤੇ ਜਿਣਸੀ ਸ਼ੋਸ਼ਣ ਦੇ ਗੰਭੀਰ ਦੋਸ਼ ਹੈ। ਉਨ੍ਹਾਂ ਦੀ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲਵਾਨਾਂ ਦਾ ਜੰਤਰ ਮੰਤਰ ‘ਤੇ ਬੈਠਣਾ ਤੇ ਕੁਸ਼ਤੀ ਸੰਘ ਦੇ ਪ੍ਰਧਾਨ ‘ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲੱਗਣਾ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ। ਅਜਿਹੇ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣਾ ਚਾਹੀਦਾ ਹੈ।
ਬਾਬਾ ਰਾਮਦੇਵ ਨੇ ਨਾ ਸਿਰਫ ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸਗੋਂ ਉਨ੍ਹਾਂ ਦੇ ਬਿਆਨਾਂ ਨੂੰ ਲੈ ਕੇ ਵੀ ਭਾਜਪਾ ਸਾਂਸਦ ਨੂੰ ਨਿਸ਼ਾਨੇ ‘ਤੇ ਲਿਆ। ਉੁਨ੍ਹਾਂ ਕਿਹਾ ਕਿ ਉਹ ਰੋਜ਼ ਮੂੰਹ ਚੁੱਕ ਕੇ ਵਾਰ-ਵਾਰ ਮਾਂ-ਭੈਣ-ਧੀਆਂ ਲਈ ਬਕਵਾਸ ਕਰਦਾ ਹੈ, ਇਹ ਬਹੁਤ ਹੀ ਨਿੰਦਣਯੋਗ ਹੈ।
ਇਹ ਵੀ ਪੜ੍ਹੋ : ‘NATO ਪਲੱਸ ਦਾ ਹਿੱਸਾ ਬਣੇ ਭਾਰਤ’: ਅਮਰੀਕੀ ਕਮੇਟੀ ਨੇ ਬਾਇਡੇਨ ਸਰਕਾਰ ਤੋਂ ਕੀਤੀ ਮੰਗ
ਪਹਿਲਵਾਨਾਂ ਦੇ ਧਰਨੇ ਨੂੰ ਖਾਰ ਪੰਚਾਇਤਾਂ ਦਾ ਸਮਰਥਨ ਪਹਿਲਾਂ ਹੀ ਮਿਲ ਚੁੱਕਾ ਹੈ। ਹਰਿਆਣਾ ਵਿਚ ਹੋਈ ਖਾਪ ਮਹਾਪੰਚਾਇਤ ਵਿਚ ਫੈਸਲਾ ਲਿਆ ਗਿਆ ਸੀ ਕਿ 28 ਮਈ ਨੂੰ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਹੋਣੀ ਹੈ। ਹਾਲਾਂਕਿ ਨਵੇਂ ਸੰਸਦ ਭਵਨ ਦੇ ਉੁਦਘਾਟਨ ਵਿਚ ਕੋਈ ਰੁਕਾਵਟ ਨਾ ਆਏ, ਇਸ ਦੇ ਇੰਤਜ਼ਾਮ ਦਿੱਲੀ ਪੁਲਿਸ ਨੇ ਕਰ ਲਏ ਹਨ।
ਵੀਡੀਓ ਲਈ ਕਲਿੱਕ ਕਰੋ -: