ਗਾਹਕਾਂ ਲਈ ਨਵੇਂ ਸਾਲ ਤੋਂ ਬੈਂਕਿੰਗ ਸੇਵਾ ਮਹਿੰਗੀ ਹੋਣ ਜਾ ਰਹੀ ਹੈ। 1 ਜਨਵਰੀ ਤੋਂ ATM ਤੋਂ ਪੈਸੇ ਕਢਵਾਉਣ ‘ਤੇ ਜ਼ਿਆਦਾ ਫੀਸ ਚੁਕਾਉਣੀ ਹੋਵੇਗੀ। ਰਿਜ਼ਰਵ ਬੈਂਕ ਨੇ ਜੂਨ ਵਿਚ ਹੀ ਬੈਂਕਾਂ ਨੂੰ ਮੁਫਤ ਲਿਮਟ ਤੋਂ ਬਾਅਦ ਫੀਸ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਸੀ, ਜੋ ਨਵੇਂ ਸਾਲ ਤੋਂ ਲਾਗੂ ਹੋਵੇਗੀ।
GST ਵੀ ਲੱਗੇਗਾ : RBI ਮੁਤਾਬਕ, ਬੈਂਕ ਗਾਹਕਾਂ ਲਈ ਹਰ ਮਹੀਨੇ ਏ. ਟੀ. ਐੱਮ. ਵਿੱਚੋਂ ਪੈਸੇ ਕਢਵਾਉਣ ਅਤੇ ਹੋਰ ਸੇਵਾਵਾਂ ਲਈ ਮੁਫਤ ਲਿਮਟ ਤੈਅ ਕਰਦਾ ਹੈ। ਨਿਰਧਾਰਤ ਮੁਫ਼ਤ ਲਿਮਟ ਤੋਂ ਵੱਧ ATM ਸੇਵਾਵਾਂ ਦਾ ਇਸਤੇਮਾਲ ਕਰਨ ‘ਤੇ ਬੈਂਕ ਫੀਸ ਵਸੂਲਦੇ ਹਨ। ਹੁਣ ਏ. ਟੀ.ਐੱਮ. ਤੋਂ ਹਰੇਕ ਵਾਰ ਪੈਸੇ ਕਢਵਾਉਣ ‘ਤੇ 20 ਰੁਪਏ ਲੱਗਦੇ ਹਨ, ਜਿਸ ਨੂੰ 1 ਜਨਵਰੀ ਤੋਂ 21 ਰੁਪਏ ਕਰ ਦਿੱਤਾ ਜਾਵੇਗਾ। ਇਸ ‘ਤੇ ਜੀ. ਐੱਸ. ਟੀ. ਵੀ. ਦੇਣੀ ਹੋਵੇਗੀ। ਆਰ. ਬੀ. ਆਈ. ਨੇ ਕਿਹਾ ਸੀ ਕਿ ਜ਼ਿਆਦਾਤਰ ਇੰਟਰਚੇਂਜ ਫੀਸ ਤੇ ਲਾਗਤ ਵਧਣ ਨਾਲ ਬੈਂਕਾਂ ਨੂੰ ਏ. ਟੀ. ਐੱਮ. ‘ਤੇ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਹੁਣ ਐਕਸਿਸ, ਐੱਚ. ਡੀ. ਐੱਫ. ਸੀ. ਸਣੇ ਹੋਰ ਸਰਕਾਰੀ ਤੇ ਨਿੱਜੀ ਬੈਂਕਾਂ ਨੂੰ ਪੈਸੇ ਕਢਵਾਉਣ ‘ਤੇ ਜ਼ਿਆਦਾ ਫੀਸ ਚੁਕਾਉਣੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
1 ਅਗਸਤ ਤੋਂ ਲਾਗੂ ਕੀਤੇ ਗਏ ਇੰਟਰਚੇਂਜ ਫੀਸ ਦੇ ਨਵੇਂ ਨਿਯਮ:
ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਬੈਂਕਾਂ ਵਿਚ ਏ. ਟੀ. ਐੱਮ. ‘ਤੇ ਲੱਗਣ ਵਾਲੀ ਇੰਟਰਚੇਂਜ ਫੀਸ ਦੀਆਂ ਵਧੀਆ ਹੋਈਆਂ ਦਰਾਂ ਅਗਸਤ ਮਹੀਨੇ ਤੋਂ ਹੀ ਲਾਗੂ ਕਰ ਦਿੱਤੀਆਂ ਹਨ। ਬੈਂਕਾਂ ਨੂੰਹਰੇਕ ਲੈਣ-ਦੇਣ ਲਈ ਇੰਟਰਚੇਂਜ ਫੀਸ 15 ਦੀ ਬਜਾਏ ਹੁਣ 17 ਰੁਪਏ ਦੇਣਾ ਪੈਂਦਾ ਹੈ। ਇਹ ਫੀਸ ਹੁਣ ਵਿੱਤੀ ਲੈਣ-ਦੇਣ ‘ਤੇ ਲਾਗੂ ਹੈ ਜਦੋਂ ਕਿ ਗੈਰ-ਵਿੱਤੀ ਲੈਣ-ਦੇਣ ਲਈ ਇੰਟਰਚੇਂਜ ਫੀਸ 6 ਰੁਪਏ ਹੋ ਗਿਆ ਹੈ ਜੋ ਪਹਿਲਾਂ 5 ਰੁਪਏ ਸੀ। ਇੰਟਰਚੇਂਜ ਫੀਸ ਦਾ ਮਤਲਬ ਹੈ ਕਿ ਬੈਂਕ ਆਪਣੇ ਗਾਹਕਾਂ ਨੂੰ ਦੂਜੇ ਬੈਂਕ ਦਾ ਏ. ਟੀ. ਐੱਮ. ਇਸਤੇਮਾਲ ਕਰਨ ਦੀ ਸਹੂਲਤ ਦਿੰਦਾ ਹੈ, ਜਿਸ ਲਈ ਉਸ ਨੂੰ ਸਬੰਧਤ ਏ. ਟੀ. ਐੱਮ. ਵਾਲੇ ਬੈਂਕ ਨੂੰ ਫੀਸ ਦੇਣੀ ਪੈਂਦੀ ਹੈ। ਬੈਂਕ ਇਸ ਫੀਸ ਦੀ ਭਰਪਾਈ ਆਪਣੇ ਗਾਹਕਾਂ ਤੋਂ ਹੀ ਕਰਦੇ ਹਨ।
ਹਰ ਮਹੀਨੇ 8 ਮੁਫਤ ਲੈਣ-ਦੇਣ :
ਬੈਂਕ ਅਜੇ ਹਰ ਮਹੀਨੇ 8 ਮੁਫਤ ਲੈਣ-ਦੇਣ ਦੀ ਛੋਟ ਦਿੰਦੇ ਹਨ। ਇਸ ਵਿਚ ਵਿੱਤੀ ਗੈਰ-ਵਿੱਤੀ ਦੋਵੇਂ ਸ਼ਾਮਲ ਹਨ। ਜਿਸ ਬੈਂਕ ਵਿਚ ਗਾਹਕ ਦਾ ਖਾਤਾ ਹੈ, ਉਸ ਦੇ ਏ. ਟੀ. ਐੱਮ. ਤੋਂ ਹਰ ਮਹੀਨੇ 5 ਮੁਫਤ ਲੈਣ-ਦੇਣ ਹਨ। ਇਸ ਤੋਂ ਇਲਾਵਾ ਮੈਟ੍ਰੋ ਸ਼ਹਿਰਾਂ ਵਿਚ ਹੋਰ ਬੈਂਕਾਂ ਦੇ ਏ. ਟੀ. ਐੱਮ. ਤੋਂ 4 ਜਾਂ ਗੈਰ-ਮੈਟ੍ਰੋ ਸ਼ਹਿਰਾਂ ਵਿਚ ਹੋਰ ਬੈਂਕ ਦੇ ਏ. ਟੀ. ਐੱਮ. ਤੋਂ ਮੁਫਤ 5 ਲੈਣ-ਦੇਣ ਵੀ ਕਰ ਸਕਦੇ ਹਨ।