ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ ਦੇ ਇਸ ਸੀਜ਼ਨ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਇਸ ਸੀਜ਼ਨ ਚੌਥੇ ਪਰਬਤਰੋਹੀ ਦੀ ਮੌਤ ਹੋ ਗਈ ਹੈ। ਖਰਾਬ ਮੌਸਮ ਵਿਚ ਲਾਸ਼ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਤਿੰਨ ਪਰਬਤਰੋਹੀਆਂ ਦੀ ਆਈਸਬਰਗ ਨਾਲ ਟਕਰਾ ਕੇ ਮੌਤ ਹੋ ਗਈ।
ਬੇਯੂਲ ਐਡਵੈਂਚਰ ਦੇ ਪਾਸੰਗ ਸ਼ੇਰਿੰਗ ਸ਼ੇਰਪਾ ਨੇ ਦੱਸਿਆ ਕਿ ਉਹ ਸਿਹਤਮੰਦ ਮਹਿਸੂਸ ਕਰ ਰਹੇ ਸਨ ਤੇ ਕੈਂਪ 2 ਵਿਚ ਉੁਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਲਾਸ਼ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਸ਼ੇਰਪਾ ਨੇ ਕਿਹਾ ਕਿ ਖਰਾਬ ਮੌਸਮ ਬਚਾਅ ਕੰਮ ਵਿਚ ਰੁਕਾਵਟ ਬਣ ਰਿਹਾ ਹੈ। ਜਾਣਕਾਰੀ ਮੁਤਾਬਕ 69 ਸਾਲਾ ਪਰਬਤਰੋਹੀ ਕੈਂਪ 2 ਵਿਚ ਲਗਭਗ 6400 ਮੀਟਰ ਦੀ ਉਚਾਈ ‘ਤੇ ਸੀ, ਜਦੋਂ ਸੋਮਵਾਰ ਨੂੰ ਉਸ ਦਾ ਦੇਹਾਂਤ ਹੋ ਗਿਆ।
ਐਵਰੈਸਟ ‘ਤੇ ਚੜ੍ਹਾਈ ਦੇ ਬਸੰਤ ਦੇ ਮੌਸਮ ਦੀ ਸ਼ੁਰੂਆਤ ਪਿਛਲੇ ਮਹੀਨੇ ਇਕ ਦੁਖਦ ਸ਼ੁਰੂਆਤ ਨਾਲ ਹੋਈ ਸੀ ਜਿਸ ਵਿਚ ਐਵਰੈਸਟ ‘ਤੇ ਤਿੰਨ ਨੇਪਾਲੀ ਪਰਬਤਰੋਹੀਆਂ ਦੀ ਮੌਤ ਹੋ ਗਈ ਸੀ। ਤਿੰਨ ਪਰਬਤਾਰੋਹੀ ਇੱਕ ਸਪਲਾਈ ਮਿਸ਼ਨ ਦੇ ਹਿੱਸੇ ਵਜੋਂ ਖ਼ਤਰਨਾਕ ਖੁੰਬੂ ਆਈਸਫਾਲ ਨੂੰ ਪਾਰ ਕਰ ਰਹੇ ਸਨ ਜਦੋਂ ਗਲੇਸ਼ੀਅਲ ਬਰਫ਼ ਦਾ ਇੱਕ ਟੁਕੜਾ ਡਿੱਗ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨਗੇ ਸ਼ਰਦ ਪਵਾਰ, ਉਨ੍ਹਾਂ ਨੇ ਮੰਗਿਆ 2-3 ਦਿਨ ਦਾ ਸਮਾਂ’ : ਅਜੀਤ ਪਵਾਰ
ਨੇਪਾਲ ਨੇ ਪਹਿਲਾਂ ਹੀ ਵਿਦੇਸ਼ੀ ਪਰਬਤਰੋਹੀਆਂ ਨੂੰ 466 ਪਰਮਿਟ ਜਾਰੀ ਕਰ ਦਿੱਤੇ ਕਿਉਂਕਿ ਜ਼ਿਆਦਾਤਰ ਨੂੰ ਇਕ ਗਾਈਡ ਦੀ ਲੋੜ ਹੋਵੇਗੀ, 900 ਤੋਂ ਵੱਧ ਲੋਕ ਇਸ ਸੀਜਨ ਵਿਚ ਕੋਸ਼ਿਸ਼ ਕਰਨਗੇ ਜੋ ਜੂਨ ਤੱਕ ਐਵਰੈਸਟ ‘ਤੇ ਚੜ੍ਹਨ ਦੀ ਕੋਸ਼ਿਸ਼ ਕਰਨਗੇ।
ਜ਼ਿਕਰਯੋਗ ਹੈ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਹਰ ਸਾਲ ਔਸਤਣ ਪੰਜ ਪਰਬਤਰੋਹੀਆਂ ਦੀ ਮੌਤ ਹੋ ਜਾਂਦੀ ਹੈ ਪਰ 2019 ਵਿਚ 11 ਲੋਕਾਂ ਦੀ ਮੌਤ ਹੋਈ ਜਿਸ ਵਿਚੋਂ 4 ਦੀ ਮੌਤ ਉਸ ਸਾਲ ਜ਼ਿਆਦਾ ਭੀੜ ਭਾੜ ਕਾਰਨ ਹੋਈ ਸੀ। ਨੇਪਾਲ ਵਿਚ ਦੁਨੀਆ ਦੀ 10 ਸਭ ਤੋਂ ਉੱਚੀਆਂ ਚੋਟੀਆਂ ਵਿਚੋਂ 8 ਪਰਬਤ ਚੋਟੀਆਂ ਹਨ। ਹਰੇਕ ਬਸੰਤ ਰੁੱਤ ਵਿਚ ਸੈਂਕੜੇ ਹਿੰਮਤੀ ਲੋਕ ਇਨ੍ਹਾਂ ਪਰਬਤ ਚੋਟੀਆਂ ‘ਤੇ ਜਾਨ ਦੀ ਬਾਜ਼ੀ ਲਗਾਉਣ ਆਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: