ਭਾਰਤ ਦੇ ਯੁਵਾ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਨੇ ਕਾਮਨਵੈਲਥ ਗੇਮਸ ਵਿਚ ਪੁਰਸ਼ ਸਿੰਗਲਸ ਦਾ ਗੋਲਡ ਮੈਡਲ ਜਿੱਤ ਲਿਆ। ਬਰਮਿੰਘਮ ਵਿਚ ਜਾਰੀ ਇਨ੍ਹਾਂ ਖੇਡਾਂ ਵਿਚ ਲਕਸ਼ੇ ਨੇ ਫਾਈਨਲ ਵਿਚ ਮਲੇਸ਼ੀਆ ਦੇ ਐੱਨਜੀਜੇ ਯੋਂਗ ਨੂੰ 10-21 21-9, 21-16 ਨਾਲ ਹਰਾਇਆ। ਲਕਸ਼ੇ ਸੇਨ ਪਹਿਲੀ ਵਾਰ ਕਾਮਨਵੈਲਥ ਗੇਮਸ ਵਿਚ ਉਤਰੇ ਤੇ ਸੋਨੇ ਦਾ ਤਗਮਾ ਹਾਸਲ ਕਰ ਲਿਆ।
ਅਲਮੋਰਾ ਦੇ ਰਹਿਣ ਵਾਲੇ 20 ਸਾਲ ਦੇ ਲਕਸ਼ੇ ਸੇਨ ਨੇ ਮੁਕਾਬਲੇ ਵਿਚ 2-0 ਨਾਲ ਬੜ੍ਹਤ ਬਣਾਈ ਜਿਸ ਨੂੰ 5-3 ਤੇ ਫਿਰ 6-4 ‘ਤੇ ਪਹੁੰਚਾਇਆ। ਬਾਅਦ ਵਿਚ ਯੋਂਗ ਨੇ ਵਾਪਸੀ ਕਰਦੇ ਹੋਏ 7-7 ਨਾਲ ਬਰਾਬਰੀ ਕੀਤੀ ਤੇ ਫਿਰ ਦੇਖਦੇ ਹੀ ਦੇਖਦੇ 11-9 ਦੀ ਬੜ੍ਹਤ ਬਣਾ ਲਈ। ਲਕਸ਼ੇ ਨੇ ਬਾਅਦ ਵਿਚ ਸਕੋਰ 18-18 ਨਾਲ ਬਰਾਬਰ ਕੀਤਾ ਪਰ ਯੋਂਗ ਨੇ ਪਹਿਲਾ ਗੇਮ 21-19 ਨਾਲ ਆਪਣੇ ਨਾਂ ਕੀਤਾ।
ਦੂਜੀ ਗੇਮ ਵਿਚ ਮਲੇਸ਼ੀਆਈ ਖਿਡਾਰੀ ਨੇ 4-3 ਨਾਲ ਬੜ੍ਹਤ ਬਣਾਈ ਜਿਸ ਨੂੰ 6-4 ਕੀਤਾ। ਲਕਸ਼ੇ ਨੇ ਵਾਪਸੀ ਕਰਦੇ ਹੋਏ ਸਕੋਰ 6-6 ਨਾਲ ਬਰਾਬਰ ਕੀਤਾ ਤੇ ਫਿਰ 11-9 ਦੀ ਬੜ੍ਹਤ ਬਣਾ ਲਈ ਜਿਸ ਨੂੰ ਉਨ੍ਹਾਂ ਨੇ ਦੇਖਦੇ ਹੀ ਦੇਖਦੇ 16-9 ਕਰ ਦਿੱਤਾ। ਬਾਅਦ ਵਿਚ ਇਹ ਗੇਮ ਲਕਸ਼ੇ ਨੇ 21-9 ਨਾਲ ਜਿੱਤਿਆ। ਤੀਜੇ ਤੇ ਫੈਸਲਾਕੁੰਨ ਗੇਮ ਵਿਚ ਲਕਸ਼ੇ ਨੇ 8-4 ਅਤੇ ਫਿਰ 9-6 ਨਾਲ ਬੜ੍ਹਤ ਬਣਾਉਂਦੇ ਹੋਏ ਸਕੋਰ 11-7 ਕੀਤਾ। ਇਸ ਦੇ ਬਾਅਦ ਬੜ੍ਹਤ 14-8 ਕਰ ਦਿੱਤੀ। ਯੋਂਗ ਨੇ ਵਾਪਸੀ ਕਰਦੇ ਹੋਏ ਸਕੋਰ 12-17 ਕੀਤਾ ਪਰ ਲਕਸ਼ੇ ਨੇ ਇਸ ਮੇਨ ਨੂੰ ਜਿੱਤਦੇ ਹੋਏ ਗੋਲਡ ਵੀ ਦੇਸ਼ ਦੇ ਖਾਤੇ ਵਿਚ ਜੋੜ ਦਿੱਤਾ।
ਲਕਸ਼ੇ ਨੇ ਪਿਛਲੇ ਸਾਲ ਵਰਲਡ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਤਗਮਾ ਜਿੱਤਿਆ ਹੈ ਜਦੋਂ ਕਿ ਇਸੇ ਸਾਲ ਆਲ ਇੰਗਲੈਂਡ ਓਪਨ 2022 ਵਿਚ ਉਹ ਉਪ ਜੇਤੂ ਰਹੇ। ਯੋਂਗ ਨੇ ਮੌਜੂਦਾ ਖੇਡਾਂ ਵਿਚ ਮਿਕਸਟ ਟੀਮ ਦਾ ਗੋਲਡ ਜਿੱਤਿਆ ਹੈ ਜਦੋਂ ਕਿ ਉਹ ਪਿਛਲੇ ਸਾਲ ਸੁਦੀਰਮਨ ਕੱਪ ਵਿਚ ਕਾਂਸੇ ਦਾ ਤਮਗਾ ਜਿੱਤਣ ਵਿਚ ਕਾਮਯਾਬ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: