ਕਾਂਗਰਸ ਦੇ ਘੋਸ਼ਣਾ ਪੱਤਰ ਵਿਚ ਬਜਰੰਗ ਦਲ ‘ਤੇ ਪਾਬੰਦੀ ਲਗਾਉਣ ਦੇ ਐਲਾਨ ਤੋਂ ਨਾਰਾਜ਼ ਬਜਰੰਗ ਦਲ ਨੇ ਕਾਂਗਰਸ ਖਿਲਾਫ ਮਾਨਹਾਨੀ ਦੇ ਬਦਲੇ ਇਕ ਅਰਬ ਦਲ ਲੱਖ ਰੁਪਏ ਦਾ ਲੀਗਲ ਨੋਟਿਸ ਭੇਜਿਆ ਹੈ। ਚੰਡੀਗੜ੍ਹ ਸਥਿਤ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਨੂੰਨੀ ਸੈੱਲ ਦੇ ਸਹਿ-ਮੁਖੀ ਐਡਵੋਕੇਟ ਸਾਹਿਲ ਬਾਂਸਲ ਨੇ ਇਹ ਨੋਟਿਸ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜਿਆ ਹੈ।
ਲੀਗਲ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਇਸ ਘੋਸ਼ਣਾ ਨਾਲ ਬਜਰੰਗ ਬਲੀ ਦੇ ਕਰੋੜਾਂ ਭਗਤਾਂ ਦੀਆਂ ਭਾਵਨਾਵਾਂ ਦਾ ਅਪਮਾਨ ਹੋਇਆ ਹੈ। ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ 14 ਦਿਨਾਂ ਵਿਚ ਇਕ ਅਰਬ ਰੁਪਏ ਮਾਨਹਾਨੀ ਦਾ ਹਰਜਾਨਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਅਦਾਲਤ ਵਿਚ ਇਹ ਮਾਮਲਾ ਜਾਵੇਗਾ। ਉਦੋਂ ਇਕ ਅਰਬ ਰੁਪਏ ਤੋਂ ਇਲਾਵਾ ਹੋਰ 10 ਲੱਖ ਰੁਪਏ ਮੁਕੱਦਮਾ ਖਰਚ ਦਾ ਵੀ ਦਾਅਵਾ ਕੀਤਾ ਜਾਵੇਗਾ।
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਵਿਚ ਫਿਰਕੂ ਸਦਭਾਵਨਾ ਦੇ ਮਾਮਲੇ ‘ਚ ਪਾਪੂਲਰ ਫਰੰਟ ਆਫ ਇੰਡੀਆ ਅਤੇ ਬਜਰੰਗ ਦਲ ਵਰਗੀਆਂ ਜਥੇਬੰਦੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਬਾਅਦ ਪਿਛਲੇ ਮੰਗਲਵਾਰ ਤੋਂ ਹੀ ਕਾਂਗਰਸ ਨਿਸ਼ਾਨੇ ‘ਤੇ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਬਜਰੰਗ ਬਲੀ ਨਾਲ ਜੋੜ ਦਿੱਤਾ ਹੈ ਤੇ ਕਾਂਗਰਸ ‘ਤੇ ਹਿੰਦੂਤਵ ਵਿਰੋਧੀ ਹੋਣ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ‘ਤੇ ਧਮਾਕਾ, ਪੁਲਿਸ ਬੋਲੀ-‘ਅੱਤਵਾਦੀ ਹਮਲਾ ਨਹੀਂ’
ਜ਼ਿਕਰਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ ਇਕ ਹੀ ਪੜਾਅ ਵਿਚ 10 ਮਈ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਆਖਰੀ ਫੇਜ਼ ਵਿਚ ਭਾਜਪਾ ਤੇ ਕਾਂਗਰਸ ਵਿਚ ਦੋਸ਼ਾਂ ਦਾ ਦੌਰ ਤੇਜ਼ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: