ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਚਾਅ ਵਿਚ ਅੱਗੇ ਆਏ ਹਨ। ਉਨ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਹੁਲ ਗਾਂਧੀ ‘ਤੇ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ ਅਸੀਂ ਅਜਿਹੀਆਂ ਚਾਲਾਂ ਤੋਂ ਨਿਰਾਸ਼ ਨਹੀਂ ਹੋਵਾਂਗੇ, ਸਗੋਂ ਜ਼ੋਰਦਾਰ ਢੰਗ ਨਾਲ ਬਾਹਰ ਆਵਾਂਗੇ ਤੇ ਇਸਦਾ ਮੁਕਾਬਲਾ ਕਰਾਂਗੇ’।
ਦੱਸ ਦੇਈਏ ਕਿ ਨੈਸ਼ਨਲ ਹੇਰਾਲਡ ਕੇਸ ਵਿਚ ਪੁੱਛਗਿਛ ਲਈ ਰਾਹੁਲ ਗਾਂਧੀ ਈਡੀ ਦੇ ਦਫਤਰ ਪਹੁੰਚੇ ਸਨ। ਉਨ੍ਹਾਂ ਤੋਂ ਲਗਭਗ ਸਾਢੇ 8 ਘੰਟੇ ਸਵਾਲ-ਜਵਾਬ ਕੀਤੇ ਗਏ। ਫਿਰ ਰਾਹੁਲ ਉਥੋਂ ਚਲੇ ਗਏ ਪਰ ਸਵਾਲ- ਜਵਾਬ ਦਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਹਿਣ ਵਾਲਾ ਹੈ। ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਈਡੀ ਸਾਹਮਣੇ ਪੇਸ਼ ਹੋਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਰਾਹੁਲ ਗਾਂਧੀ ਜਦੋਂ ਈਡੀ ਦਫਤਰ ਲਈ ਨਿਕਲੇ ਤਾਂ ਉਨ੍ਹਾਂ ਨਾਲ ਪ੍ਰਿਯੰਕਾ ਗਾਂਧੀ ਵੀ ਮੌਜੂਦ ਰਹੀ। ਨਾਲ ਹੀ ਕਾਂਗਰਸ ਦੇ ਹਜ਼ਾਰਾਂ ਸਮਰਥਕ ਰਾਹੁਲ ਦੇ ਨਾਲ-ਨਾਲ ਈਡੀ ਦਫਤਰ ਵੱਲ ਗਏ। ਬਾਅਦ ਵਿਚ ਦਫਤਰ ਤੋਂ ਕੁਝ ਦੂਰੀ ਤੱਕ ਸਿਰਫ ਰਾਹੁਲ ਗਾਂਧੀ ਦੀ ਗੱਡੀ ਨੂੰ ਹੀ ਅੱਗੇ ਜਾਣ ਦਿੱਤਾ ਗਿਆ। ਬਾਕੀ ਲੋਕਾਂ ਨੂੰ ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਉੁਥੇ ਰੋਕ ਲਿਆ। ਰਾਹੁਲ ਨਾਲ ਗੱਡੀ ਵਿਚ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ ਜੋ ਕਿ ਬਾਅਦ ਵਿਚ ਈਡੀ ਦਫਤਰ ਤੋਂ ਬਾਹਰ ਆ ਗਈ।
ਰਾਹੁਲ ਦੇ ਕਾਂਗਰਸ ਮੁੱਖ ਦਫਤਰ ਤੋਂ ਨਿਕਲਣ ਤੋਂ ਲੈ ਕੇ ਈਡੀ ਦਫਤਰ ਪਹੁੰਚਣ ਤੱਕ ਹੰਗਾਮਾ ਜਾਰੀ ਰਿਹਾ। ਕਾਂਗਰਸ ਦੇ ਕਈ ਸੀਨੀਅਰ ਨੇਤਾ, ਵਰਕਰ ਹਿਰਾਸਤ ਵਿਚ ਲਏ ਗਏ। ਇਨ੍ਹਾਂ ਵਿਚ ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਦਾ ਨਾਂ ਵੀ ਸ਼ਾਮਲ ਹੈ। ਅਧੀਰ ਰੰਜਨ ਚੌਧਰੀ ਨੇ ਪੁਲਿਸ ‘ਤੇ ਮਾਰਕੁੱਟ ਦਾ ਦੋਸ਼ ਵੀ ਲਗਾਇਆ।