ਭਾਰਤੀ ਮੂਲ ਦੇ ਇਕ ਫਲਾਈਟ ਸਟੀਵਰਡ ਨੂੰ ਸਿੰਗਾਪੁਰ ਏਅਰਲਾਈਨਸ ਦੇ ਸੀਈਓ ਸਰਵਿਸ ਐਕਸੀਲੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਇਕ ਕਾਰ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਾਰ ਨੂੰ ਏਅਰਫੋਰਸ ਨਾਲ ਯਾਤਰਾ ਲਈ ਕਿਰਾਏ ‘ਤੇ ਲਿਆ ਸੀ।
ਰਿਪੋਰਟ ਮੁਤਾਬਕ ਵੇਨੋਥ ਬਾਲਾਸੁਬ੍ਰਹਮਣੀਅਮ ਉਨ੍ਹਾਂ 69 ਵਿਅਕਤੀਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਸਿੰਗਾਪੁਰ ਏਅਰਲਾਈਨਸ ਦੇ ਸਾਲਾਨਾ ਪੁਰਸਕਾਰ ਸਮਾਰੋਹ ਵਿਚ ਇਨਾਮ ਪ੍ਰਾਪਤ ਕੀਤਾ। ਇਹ ਸਮਾਰੋਹ ਸਿੰਗਾਪੁਰ ਏਅਰਲਾਈਨਸ ਦੇ ਮੁਲਾਜ਼ਮਾਂ ਦੀ ਉਪਲਬਧੀਆਂ ਦਾ ਜਸ਼ਨ ਮਨਾਉਣ ਲਈ ਆਯੋਜਿਤ ਕੀਤਾ ਗਿਆਸੀ।
ਬਾਲਾਸੁਬ੍ਰਾਮਣੀਅਮ ਨਵੰਬਰ 2022 ਵਿਚ ਚਾਂਗੀ ਹਵਾਈਅੱਡੇ ਤੋਂ ਕਿਰਾਏ ਦੀ ਕਾਰ ਵਿਚ ਜਾ ਰਹੇ ਸਨ।ਉਹ ਕਾਰ ਵਿਚ ਪਿੱਛੇ ਬੈਠੇ ਸਨ। ਜਦੋਂ ਉਨ੍ਹਾਂ ਨੇ ਜ਼ੋਰ ਤੋਂ ਕਿਸੇ ਦੇ ਦਰਦ ਦੀ ਆਵਾਜ਼ ਸੁਣੀ ਤੇ ਡਰਾਈਵਰ ਨੂੰ ਆਪਣੀ ਸੀਟ ‘ਤੇ ਡਿੱਗਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਵਾਹਨ ਨੂੰ ਰੋਕਣ ਲਈ ਕਾਰ ਦਾ ਹੈਂਡਬ੍ਰੇਕ ਖਿੱਚਿਆ, ਹੈਜਾਰਡ ਲਾਈਟ ਚਾਲੂ ਕੀਤੀ ਤੇ ਤੁਰੰਤ 995 ‘ਤੇ ਕਾਲ ਕੀਤੀ। ਇਸ ਦੇ ਬਾਅਦ ਆਵਾਜਾਈ ਨੂੰ ਨਿਰਦੇਸ਼ਿਤ ਕਰਨ ਲਈ ਬਾਹਰ ਨਿਕਲੇ।
ਬਾਲਾਸੁਬ੍ਰਾਮਣੀਅਮ ਨੂੰ ਫਸਟ ਏਡ ਦੀ ਜਾਣਕਾਰੀ ਸੀ ਤੇ ਉਨ੍ਹਾਂ ਨੇ ਇਸ ਦੀ ਟ੍ਰੇਨਿੰਗ ਵੀ ਲਈਹੋਈ ਸੀ। ਇਸ ਲਈ ਉਨ੍ਹਾਂ ਨੂੰ ਤਜਰਬਾ ਸੀ। ਉਨ੍ਹਾਂ ਨੇ ਬੇਹੋਸ਼ ਡਰਾਈਵਰ ਨੂੰ ਦੁਬਾਰਾ ਹੋਸ਼ ਵਿਚ ਲਿਆਂਦਾ। ਉਨ੍ਹਾਂ ਦੇ ਇਸ ਕੰਮ ਲਈ ਉਨ੍ਹਾਂ ਦੀ ਸਿੰਗਾਪੁਰ ਏਅਰਲਾਈਨਸ ਦੇ ਸਾਲਾਨਾ ਇਨਾਮ ਸਮਾਰੋਹ ਵਿਚ ਪ੍ਰਸ਼ੰਸਾ ਕੀਤੀ ਗਈ ਤੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਜਲੰਧਰ : ਟਰੈਕਟਰ-ਟਰਾਲੀ ਨੂੰ ਕੈਂਟਰ ਨੇ ਮਾਰੀ ਟੱਕਰ, ਲੁਧਿਆਣਾ ਦੇ 2 ਲੋਕਾਂ ਦੀ ਮੌ.ਤ, 7 ਜ਼ਖਮੀ
ਉਨ੍ਹਾਂ ਦੱਸਿਆ ਕਿ ਜਦੋਂ ਮੈਂ ਲੰਦਨ ਤੋਂ ਪਰਤਿਆ ਤਾਂ ਡਰਾਈਵਰ ਦੀ ਪਤਨੀ ਨੇ ਮੈਨੂੰ ਧੰਨਵਾਦ ਦੇਣ ਲਈ ਫੋਨ ਕੀਤਾ ਪਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਡਰਾਈਵਰ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਡਰਾਈਵਰ ਦੇ ਪਰਿਵਾਰ ਦੇ ਸੰਪਰਕ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -: