ਦਵਿੰਦਰ ਬੰਬੀਹਾ ਗੈਂਗ ਨੇ ਫਿਰ ਤੋਂ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਕਿਹਾ ਕਿ ਗੈਂਗਸਟਰ ਲਾਰੈਂਸ, ਜੱਗੂ ਭਗਵਾਨਪੁਰੀਆ ਤੇ ਮਨਕੀਰਤ ਔਲਖ ਸਾਡੇ ਜਾਨੀ ਦੁਸ਼ਮਣ ਹਨ। ਇਨ੍ਹਾਂ ਨੂੰ ਮਾਰੇ ਬਿਨਾਂ ਸਾਡੀ ਰੂਹ ਨੂੰ ਚੈਨ ਨਹੀਂ ਮਿਲੇਗਾ। ਮਨਕੀਰਤ ਔਲਖ ਨੂੰ ਹਰ ਹਾਲ ‘ਚ ਮਾਰਨ ਹੈ। ਉਹ ਭਾਵੇਂ ਕੈਨੇਡਾ ਜਾਵੇ ਉਥੋਂ ਕੱਢ ਕੇ ਮਾਰਾਂਗੇ। ਸੁਲਤਾਨ ਦਵਿੰਦਰ ਬੰਬੀਹਾ ਨੇ ਸੋਸ਼ਲ ਮੀਡੀਆ ‘ਤੇ ਇਹ ਧਮਕੀ ਦਿੱਤੀ ਹੈ। ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੂਸੇਵਾਲਾ ਦੇ ਪਿਤਾ ਦੇ ਪਿਤਾ ਦੇ ਸ਼ਾਂਤੀਪੂਰਨ ਸੰਘਰਸ਼ ਵਿਚ ਸਾਥ ਦਿਓ। ਉਸ ਦੇ ਕਤਲ ਦੇ ਇਨਸਾਫ ਲਈ ਕੈਂਡਲ ਮਾਰਚ ਵਿਚ ਵਧ ਤੋਂ ਵੱਧ ਗਿਣਤੀ ਵਿਚ ਪਹੁੰਚੋ। ਇਸ ਸੰਘਰਸ ਨੂੰ ਖਰਾਬ ਕਰਨ ਲਈ ਕੁਝ ਸਰਕਾਰੀ ਬੰਦੇ ਮਾਹੌਲ ਖਰਾਬ ਕਰ ਸਕਦੇ ਹਨ। ਇਸ ਤੋਂ ਸਾਵਧਾਨ ਹੋ। ਕਿਸੇ ਵੀ ਹਾਲਤ ਵਿਚ ਹਿੰਸਾ ਨਾ ਕਰੋ। ਅਜਿਹੀ ਕੋਈ ਹਰਕਤ ਨਾ ਕਰੋ ਕਿ ਸਰਕਾਰ ਨੂੰ ਮੌਕਾ ਮਿਲ ਜੇਵਾ।
ਪੁਲਿਸ ਵਾਲੇ ਆਪਣੀ ਡਿਊਟੀ ਈਮਾਨਦਾਰੀ ਨਾਲ ਕਰਨ। ਮੈਨੂੰ ਫੜਨ ਦੀ ਕੋਸ਼ਿਸ਼ ਨਾ ਕਰੋ। ਜਿੰਨੇ ਪੁਲਿਸ ਦੇ ਸਾਈਬਰ ਤੇ ਆਈਟੀ ਵਿੰਗ ਵਾਲੇ ਐਜੂਕੇਟਡ ਹਨ, ਮੈਂ ਉਨ੍ਹਾਂ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਹਾਂ। ਪੁਲਿਸ ਸਾਡੀ ਪਰਛਾਈ ਤੱਕ ਨਹੀਂ ਪਹੁੰਚ ਸਕਦੀ।
ਬੰਬੀਹਾ ਗੈਂਗ ਨੇ ਕਿਹਾ ਕਿ ਮੈਂ ਪੋਸਟ ਹੀ ਪਾਈ ਤੇ ਗ੍ਰਹਿ ਮੰਤਰਾਲੇ ਵਿਚ ਹੜਕੰਪ ਮਚ ਗਿਆ। ਉਹ ਲਾਰੈਂਸ ਤੇ ਜੱਗੂ ਨੂੰ ਬਚਾਉਣ ਵਿਚ ਜੁਟ ਗਏ। ਜਿੰਨਾ ਮਰਜ਼ੀ ਇੰਤਜ਼ਾਮ ਕਰ ਲਓ, ਇਹ ਜ਼ਰੂਰ ਮਰਨਗੇ, ਇਹ ਸਾਡਾ ਵਾਅਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਬੰਬੀਹਾ ਗੈਂਗ ਨੇ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਲਾਰੈਂਸ ਤੇ ਜੱਗੂ ਵਰਗੇ ਕਾਤਲਾਂ ਨੂੰ ਸਕਿਓਰਿਟੀ ਦਿੱਤੀ ਗਈ ਹੈ ਤੇ ਜਿਸ ਦਾ ਕਤਲ ਹੋਇਆ, ਉਸ ਦੀ ਸਕਿਓਰਿਟੀ ਖੋਹ ਕੇ ਸਰਕਾਰ ਨੇ ਪੋਸਟ ਵੀ ਪਾ ਦਿੱਤੀ। ਮੂਸੇਵਾਲਾ ਦੇ ਕਾਤਲਾਂ ਦੀ ਰੇਕੀ ਦਾ ਕੰਮ ਪੰਜਾਬ ਸਰਕਾਰ ਨੇ ਖੁਦ ਹੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨੀ ਮਰਜ਼ੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾ ਲਓ ਇਸ ਵਿਚ ਵੀ ਕੁਝ ਭ੍ਰਿਸ਼ਟ ਪੁਲਿਸ ਵਾਲੇ ਹਨ, ਜੋ ਸਾਨੂੰ ਗੈਂਗਸਟਰ ਬਣਾ ਕੇ ਸਟਾਰ ਲਗਵਾਉਂਦੇ ਹਨ ਪਰ ਹੁਣ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ।